ਪੰਜਾਬ

punjab

ETV Bharat / city

ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ... - ਮਦਦ ਰਾਸ਼ੀ ਭੇਜੀ

ਨਿਰਮਲਾ ਦੇਵੀ ਨੇ ਕਿਹਾ ਕਿ ਉਸ ਦੇ ਪਤੀ ਦੀ ਵੀ ਦੋ ਸਾਲ ਪਹਿਲਾਂ ਮੌਤ ਹੋ ਗਈ ਅਤੇ ਹੁਣ ਘਰ ਦਾ ਕਿਰਾਇਆ ਦੇਣਾ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਹੈ। ਬੀਤੇ ਸਾਲ ਸਰਕਾਰ ਨੇ ਜੋ ਮਦਦ ਰਾਸ਼ੀ ਭੇਜੀ ਸੀ ਉਹ ਵੀ ਖ਼ਤਮ ਹੋ ਚੁੱਕੀ ਹੈ।

ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ...
ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ...

By

Published : Jul 30, 2021, 4:53 PM IST

ਲੁਧਿਆਣਾ: ਜ਼ਿਲ੍ਹੇ ’ਚ ਗੁਰਬਤ ਭਰੀ ਜਿੰਦਗੀ ਨੂੰ ਜਿਉਣ ਨੂੰ ਮਜ਼ਬੂਰ ਹੈ ਜ਼ਿਲ੍ਹੇ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਨਿਰਮਲਾ ਕੌਰ। ਨਿਰਮਲਾ ਕੌਰ ਦੀ ਹਾਲਤ ਦੇਖ ਕੇ ਕਿਸੇ ਦੀ ਵੀ ਅੱਖਾਂ ਚੋਂ ਹੰਝੂ ਆ ਜਾਣਗੇ। ਨਿਰਮਲਾ ਕੌਰ ਜਿਸ ਘਰ ਚ ਰਹਿ ਰਹੀ ਹੈ ਉਹ ਉਸਦਾ ਆਪਣਾ ਨਹੀਂ ਹੈ ਕਿਰਾਏ ਦਾ ਹੈ ਆਰਥਿਕ ਤੰਗੀ ਹੋਣ ਕਾਰਨ ਘਰ ਦਾ ਕਿਰਾਇਆ ਦੇਣ ਨੂੰ ਉਹ ਅਸਮਰੱਥ ਹੈ।

ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ...

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸਦੀ ਮਦਦ ਕੀਤੀ ਗਈ ਸੀ। ਸੀਐੱਮ ਵੱਲੋਂ ਨਿਰਮਲਾ ਨੂੰ ਇੱਕ ਸਾਲ ਦਾ ਕਿਰਾਇਆ ਦਿੱਤਾ ਗਿਆ ਸੀ। ਪੀੜਤ ਬਜੁਰਗ ਦਾ ਨਾ ਤਾਂ ਪਤੀ ਹੈ ਅਤੇ ਨਾ ਹੀ ਮੁੰਡਾ ਉਸਦੀ ਨੂੰਹ ਵੀ ਘਰ ਛੱਡ ਕੇ ਚਲੀ ਗਈ ਹੈ ਅਤੇ ਨਿਰਮਲਾ ਆਪਣੇ ਦੋ ਪੋਤੇ ਪੋਤੀਆ ਨੂੰ ਬੜੀ ਹੀ ਮੁਸ਼ਕਿਲਾਂ ਨਾਲ ਪਾਲ ਰਹੀ ਹੈ।

ਬਜੁਰਗ ਨਿਰਮਲਾ ਕੌਰ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸਦੇ ਮੁੰਡੇ ਦੀ ਮੌਤ ਹੋ ਗਈ ਅਤੇ ਉਹ ਆਪਣੇ ਪਿੱਛੇ ਤਿੰਨ ਬੱਚਿਆਂ ਨੂੰ ਛੱਡ ਗਿਆ ਜਿਨ੍ਹਾਂ ਵਿਚੋਂ ਦੋ ਜੁੜਵਾ ਲੜਕਾ ਲੜਕੀ ਉਨ੍ਹਾਂ ਦੀ ਮਾਂ ਸਭ ਤੋਂ ਛੋਟੇ ਬੱਚੇ ਨੂੰ ਆਪਣੇ ਨਾਲ ਲੈ ਗਈ ਪਰ ਦੋਵੇਂ ਜੌੜੇ ਬੱਚਿਆਂ ਨੂੰ ਉਸ ਕੋਲ ਹੀ ਛੱਡ ਗਈ। ਨਿਰਮਲਾ ਦੇਵੀ ਨੇ ਕਿਹਾ ਕਿ ਉਸ ਦੇ ਪਤੀ ਦੀ ਵੀ ਦੋ ਸਾਲ ਪਹਿਲਾਂ ਮੌਤ ਹੋ ਗਈ ਅਤੇ ਹੁਣ ਘਰ ਦਾ ਕਿਰਾਇਆ ਦੇਣਾ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਹੈ। ਬੀਤੇ ਸਾਲ ਸਰਕਾਰ ਨੇ ਜੋ ਮਦਦ ਰਾਸ਼ੀ ਭੇਜੀ ਸੀ ਉਹ ਵੀ ਖ਼ਤਮ ਹੋ ਚੁੱਕੀ ਹੈ।

ਪੀੜਤ ਬਜੁਰਗ ਨੇ ਰੋਂਦਿਆਂ ਦੱਸਿਆ ਕਿ ਉਸ ਦੀ ਹਾਲਤ ਬਹੁਤ ਖਰਾਬ ਹੈ ਸਰਕਾਰ ਉਸ ਦੀ ਮਦਦ ਕਰੇ ਤਾਂ ਜੋ ਉਹ ਆਪਣੇ ਪੋਤੇ ਪੋਤੀਆਂ ਨੂੰ ਪੜ੍ਹਾ ਸਕੇ। ਉੱਧਰ ਦੂਜੇ ਪਾਸੇ ਨਿਰਮਲਾ ਕੌਰ ਦੀ ਪੋਤੀ ਨੇ ਵੀ ਦੱਸਿਆ ਕਿ ਉਨ੍ਹਾਂ ਲਈ ਹੀ ਉਨ੍ਹਾਂ ਦੀ ਦਾਦੀ ਹੀ ਮਾਂ ਅਤੇ ਪਿਓ ਹੈ। ਕਿਉਂਕਿ ਉਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਤਾਂ ਚੰਗੀ ਤਰ੍ਹਾਂ ਨਹੀਂ ਵੇਖਿਆ ਪਰ ਦਾਦੀ ਨੇ ਹੀ ਸਾਰੀ ਜ਼ਿੰਮੇਵਾਰੀ ਨਿਭਾਈ ਹੈ।

ਇਹ ਵੀ ਪੜੋ: ਸਹੀਦ ਭਗਤ ਸਿੰਘ ਦੀ ਰਾਹ ਤੁਰਿਆ ਬੱਚਾ

ABOUT THE AUTHOR

...view details