ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਪਾਇਲ (Payal Assembly Constituency) ਸੀਟ ਤੋਂ ਕਾਂਗਰਸ (Congress) ਦੇ ਲਖਬੀਰ ਸਿੰਘ ਲੱਖਾ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਪਾਇਲ (Payal Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਪਾਇਲ (Payal Assembly Constituency)
ਜੇਕਰ ਪਾਇਲ (Payal Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਲਖਬੀਰ ਸਿੰਘ ਲੱਖਾ ਵਿਧਾਇਕ ਹਨ। ਲਖਬੀਰ ਸਿੰਘ ਲੱਖਾ (Lakhbir Singh Lakha) ਨੇ ਜਿੱਤ ਹਾਸਲ ਕੀਤੀ ਸੀ। ਲਖਬੀਰ ਸਿੰਘ ਲੱਖਾ 2017 ਵਿੱਚ ਇਥੋਂ ਛੇਵੀਂ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਪਾਇਲ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ (AAP) ਦੇ ਗੁਰਪ੍ਰੀਤ ਸਿੰਘ ਲੱਪਰਾਂ (Gurpreet Singh Lapran) ਨੂੰ ਮਾਤ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ (SAD)ਦੇ ਇਸ਼ਰ ਸਿੰਘ ਮਿਹਰਬਾਨ (Isher Singh Meharban) ਤੀਜੇ ਨੰਬਰ ’ਤੇ ਰਹੇ ਸੀ।
ਇਸ ਵਾਰ ਕਾਂਗਰਸ ਨੇ ਮੁੜ ਲਖਬੀਰ ਸਿੰਘ ਲੱਖਾ ਨੂੰ ਤੀਜੀ ਵਾਰ ਉਮੀਦਵਾਰ ਬਣਾਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਲੱਪਰਾਂ ਦੀ ਥਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦਿੱਤੀ ਹੈ। ਬਸਪਾ ਨੇ ਡਾਕਟਰ ਜਸਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤੇ ਅਕਾਲੀ ਦਲ ਸੰਯੁਕਤ ਤੇ ਲੋਕ ਇਨਸਾਫ ਪਾਰਟੀ ਨੇ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਪਾਇਲ (Payal Constituency) ’ਤੇ 67.75 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਲਖਬੀਰ ਸਿੰਘ ਲੱਖਾ ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਲੱਪਰਾਂ ਨੂੰ ਮਾਤ ਦਿੱਤੀ ਸੀ, ਜਦੋਂਕਿ ਸ਼੍ਰੋਮਣੀ ਅਗਕਾਲੀ ਦਲ ਦੇ ਈਸ਼ਰ ਸਿੰਘ ਮਿਹਰਬਾਨ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਲਖਬੀਰ ਸਿੰਘ ਲੱਖਾ ਨੂੰ 57776 ਵੋਟਾਂ ਮਿਲੀਆਂ ਸੀ, ਜਦੋਂਕਿ ਆਪ (AAP) ਦੇ ਗੁਰਪ੍ਰੀਤ ਸਿਘ ਲੱਪਰਾਂ ਨੂੰ 36280 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਈਸ਼ਰ ਸਿੰਘ ਮਿਹਰਬਾਨ ਨੂੰ 33044 ਵੋਟਾਂ ਮਿਲੀਆੰ ਸੀ।