ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਵੈਕਸੀਨ ਦਾ ਲੁਧਿਆਣਾ 'ਚ ਸ਼ੁਰੂ ਹੋਇਆ ਟ੍ਰਾਇਲ

ਕੋਰੋਨਾ ਦੀ ਮਹਾਂਮਾਰੀ ਨੇ ਵਿਸ਼ਵ ਭਰ 'ਚ ਲੱਖਾਂ ਹੀ ਜਾਨਾਂ ਲੈ ਲਈਆਂ ਤੇ ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਵੈਕਸੀਨ ਬਣਾਉਣ 'ਚ ਜੁੱਟ ਗਏ ਹਨ ਤੇ ਕਈ ਥਾਂਵਾਂ 'ਤੇ ਵੈਕਸੀਨ ਦਾ ਟਰਾਇਲ ਵੀ ਸ਼ੁਰੂ ਹੈ। ਪੰਜਾਬ ਵਿੱਚ ਇਹ ਟਰਾਇਲ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ 'ਚ ਹੋਵੇਗਾ।

ਕੋਰੋਨਾ ਵਾਇਰਸ ਵੈਕਸੀਨ ਦਾ ਲੁਧਿਆਣਾ 'ਚ ਸ਼ੁਰੂ ਹੋਇਆ ਟ੍ਰਾਇਲ
ਕੋਰੋਨਾ ਵਾਇਰਸ ਵੈਕਸੀਨ ਦਾ ਲੁਧਿਆਣਾ 'ਚ ਸ਼ੁਰੂ ਹੋਇਆ ਟ੍ਰਾਇਲ

By

Published : Dec 28, 2020, 1:33 PM IST

ਲੁਧਿਆਣਾ: ਕੋਰੋਨਾ ਦੀ ਮਹਾਂਮਾਰੀ ਨੇ ਵਿਸ਼ਵ ਭਰ 'ਚ ਲੱਖਾਂ ਹੀ ਜਾਨਾਂ ਲੈ ਲਈਆਂ ਤੇ ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਵੈਕਸੀਨ ਬਣਾਉਣ 'ਚ ਜੁੱਟ ਗਏ ਹਨ ਤੇ ਕਈ ਥਾਂਵਾਂ 'ਤੇ ਵੈਕਸੀਨ ਦਾ ਟਰਾਇਲ ਵੀ ਸ਼ੁਰੂ ਹੈ। ਪੰਜਾਬ ਵਿੱਚ ਇਹ ਟਰਾਇਲ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ 'ਚ ਹੋਵੇਗਾ।

ਕੋਰੋਨਾ ਵਾਇਰਸ ਵੈਕਸੀਨ ਦਾ ਲੁਧਿਆਣਾ 'ਚ ਸ਼ੁਰੂ ਹੋਇਆ ਟ੍ਰਾਇਲ

ਲੁਧਿਆਣਾ ਜ਼ਿਲ੍ਹੇ ਦੇ ਪ੍ਰਬੰਧ

ਪੰਜਾਬ ਦੇ ਚੁਣੇ ਦੋ ਜ਼ਿਲ੍ਹਿਆਂ 'ਚੋਂ ਇੱਕ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਪੁਖ਼ਤਾ ਪ੍ਰਬੰਧ ਹੋ ਗਏ ਹਨ। ਜਾਣੋ ਕੀ ਹੋਈਆਂ ਤਿਆਰੀਆਂ:-

  • ਸਥਾਨਕ ਸਿਵਲ ਹਸਪਤਾਲ 'ਚ ਖ਼ਾਸ ਤੌਰ 'ਤੇ ਕੋਰੋਨਾ ਵੈਕਸੀਨ ਦਾ ਟਰਾਇਲ ਰੂਮ ਬਣਾਇਆ ਗਿਆ ਹੈ।
  • ਇੰਤਜ਼ਾਰ ਕਮਰੇ 'ਚ ਰਜਿਸਟਰੇਸ਼ਨ ਕਮਰਾ ਤੇ ਵੈਕਸੀਨ ਕਮਰਾ ਬਣਾਇਆ ਗਿਆ ਹੈ।
  • ਤਾਪਮਾਨ ਚੈੱਕ ਕਰਨ ਤੋਂ ਬਾਅਦ ਹੀ ਮਿਲੇਗਾ ਅੰਦਰ ਦਾਖਲਾ
  • ਨਾਲ ਦੇ ਨਾਲ ਉਨ੍ਹਾਂ ਨੇ ਸ਼ਰੀਰਕ ਦੂਰੀ ਦਾ ਧਿਆਨ ਰੱਖਦੇ ਹੋਏ ਕੁਰਸੀਆਂ ਲਗਾਈਆਂ ਹਨ।
    ਕੋਰੋਨਾ ਵਾਇਰਸ ਵੈਕਸੀਨ ਦਾ ਲੁਧਿਆਣਾ 'ਚ ਸ਼ੁਰੂ ਹੋਇਆ ਟ੍ਰਾਇਲ

ਕੋਰੋਨਾ ਵੈਕਸੀਨ ਦੀ ਵੰਡ ਪੜ੍ਹਾਅ ਦੇ ਹਿਸਾਬ ਨਾਲ'

  • ਕੋਰੋਨਾ ਦੀ ਵੈਕਸੀਨ ਦੀ ਵੰਡ 4 ਪੜ੍ਹਾਅ 'ਚ ਹੋਵੇਗੀ। ਕੇਂਦਰ ਜਦੋਂ ਵੈਕਸੀਨ ਭੇਜੇਗਾ ਤਾਂ ਪਹਿਲੇ ਪੜ੍ਹਾਅ 'ਚ ਇਹ ਵੈਕਸੀਨ ਸਿਹਤ ਕਰਮਚਾਰੀਆਂ, ਡਾਰਟਰਾਂ ਤੇ ਆਂਗਨਵਾੜੀ ਦੇ ਵਰਕਰਾਂ ਨੂੰ ਦਿੱਤੀ ਜਾਵੇਗੀ।
  • ਦੂਜੇ ਪੜ੍ਹਾਅ 'ਚ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ, ਜਿਸ 'ਚ ਪੁਲਿਸ ਪ੍ਰਸ਼ਾਸਨ ਆਦਿ ਸ਼ਾਮਿਲ ਹੈ।
  • ਤੀਜੇ ਪੜ੍ਹਾਅ 'ਚ ਇਹ ਵੈਕਸੀਨ 50 ਸਾਲਾਂ ਤੋਂ ਵੱਧ ਲੋਕਾਂ ਨੂੰ ਦਿੱਤੀ ਜਾਵੇਗੀ।
  • ਚੌਥੇ ਪੜ੍ਹਾਅ 'ਚ 50 ਸਾਲਾਂ ਤੋਂ ਘੱਟ ਜੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।

ਐਸਐੱਮਓ ਨੇ ਦਿੱਤੀ ਜਾਣਕਾਰੀ

ਐਮਐੱਮਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੌਕਡਰਿਲ ਕਰਨ ਦਾ ਇਹ ਫਾਇਦਾ ਹੋਵੇਗਾ ਕਿ ਵੈਕਸੀਨ ਆਉਣ 'ਤੇ ਜੋ ਮੁਸ਼ਕਲਾਂ ਪੇਸ਼ ਆਉਣਗੀਆਂ, ਉਸ ਬਾਰੇ ਸਿਹਤ ਮਹਿਕਮੇ ਸਤੱਰਕ ਹੋ ਜਾਵੇਗਾ।

ਭਾਰਤ 'ਚ ਟਰਾਇਲ

ਕੋਰੋਨਾ ਦੀ ਵੈਕਸੀਨ ਦਾ ਪਹਿਲਾ ਟਰਾਇਲ ਅੱਜ ਪੰਜਾਬ ਸਣੇ 4 ਸੂਬਿਆਂ 'ਚ ਸ਼ੁਰੂ ਹੋਣ ਜਾ ਰਿਹਾ ਹੈ। ਇਹ 29 ਦਸੰਬਰ ਤੋਂ 31 ਦਸੰਬਰ ਤੱਕ ਚੱਲੇਗਾ। ਹਰ ਸੂਬੇ ਦੇ ਦੋ ਜ਼ਿਲ੍ਹਿਆਂ 'ਚ ਇਹ ਟਰਾਇਲ ਹੋਵੇਗਾ। ਇਹ 2 ਦਿਨਾਂ ਤੱਕ ਚੱਲੇਗਾ। ਹਰ ਸੂਬੇ ਦੇ ਦੋ ਜ਼ਿਲ੍ਹਿਆਂ 'ਚ ਇਹ ਟਰਾਇਲ ਹੋਵੇਗਾ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਕਿ ਪੰਜਾਬ, ਅਸਮ, ਹਰਿਆਣਾ, ਆਂਧਰਾ ਪ੍ਰਦੇਸ਼, ਗੁਜਰਾਤ 'ਚ ਇਹ ਟਰਾਇਲ ਕੀਤਾ ਜਾਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਦੀ ਤਿਆਰੀ ਪੜ੍ਹਾਅ ਦਰ ਪੜ੍ਹਾਅ ਹੋਵੇਗੀ। ਇਸ ਦੌਰਾਨ ਕੋਲਡ ਚੇਨ ਤੋਂ ਲੈ ਕੇ ਰਹਿਸਟਰੇਸ਼ਨ ਤੱਕ ਤੇ ਡੋਜ਼ ਦੇਣ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਦੀ ਟੀਮ ਤੇ ਸੁਰੱਖਿਆ ਬਲ ਨਾਲ ਤਾਇਨਾਤ ਰਹਿਣਗੇ।

ABOUT THE AUTHOR

...view details