ਲੁਧਿਆਣਾ:ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧ ਸਕਦੀਆਂ ਹਨ। ਦਰਅਸਲ ਹੁਣ ਵਿਜੀਲੈਂਸ ਪਨਸਪ ਅਧਿਕਾਰੀਆਂ ਦੀ ਵਾਇਰਲ ਹੋਈ ਚੈਟ ਦੇ ਮਾਮਲੇ ਵਿੱਚ ਵੀ ਜਾਂਚ ਕਰ ਰਹੀ ਹੈ। ਇਸ ਸਬੰਧੀ ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਤੋਂ ਬਾਅਦ ਕੋਈ ਕਾਰਵਾਈ ਤਾਂ ਨਹੀਂ ਹੋਈ, ਪਰ ਖਰੀਦ ਏਜੰਸੀ ਦੇ ਇੱਕ ਅਧਿਕਾਰੀ ਨੂੰ ਜ਼ਰੂਰ ਸਸਪੈਂਡ ਕਰ ਦਿੱਤਾ ਗਿਆ ਹੈ।
ਲੀਕ ਹੋਈ ਚੈਟ : ਚੈਟ ਜਿਸ ਨੂੰ ਲੈਕੇ ਪੂਰਾ ਵਿਵਾਦ ਹੋਇਆ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੈ, ਪਰ ਅਕਾਲੀ ਦਲ ਵਲੋਂ ਜਰੂਰ ਇਸ ਨੂੰ ਲੈਕੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹਾਲਾਂਕਿ ਚੈਟ ਵਾਇਰਲ ਹੋਣ ਤੋਂ ਬਾਅਦ ਪਨਸਪ ਦੇ ਇਕ ਅਧਿਕਾਰੀ ਨੂੰ ਮੁਅੱਤਲ ਵੀ (viral chat of on punsup officer) ਕਰ ਦਿੱਤਾ ਗਿਆ ਸੀ। ਮਹੇਸ਼ਇੰਦਰ ਨੇ ਕਿਹਾ ਕਿ ਚੈਟ ਵਾਇਰਲ ਕਰਨ ਵਾਲੇ ਨੂੰ ਨਹੀਂ, ਸਗੋਂ ਘਪਲੇ ਕਰਵਾਉਣ ਵਾਲੇ 'ਤੇ ਕਾਰਵਾਈ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਚੈਟ ਤੋਂ ਸਾਫ ਹੋ ਚੁੱਕਾ ਹੈ ਕਿ ਹੈ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆਕੇ ਪੰਜਾਬ ਦੇ ਅੰਦਰ ਸਰਕਾਰੀ ਰੇਟਾਂ ਉੱਤੇ ਵੇਚਿਆ ਗਿਆ ਹੈ।
ਮਹੇਸ਼ ਇੰਦਰ ਗਰੇਵਾਲ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਉੱਤੇ ਕਾਰਵਾਈ ਤਾਂ ਕਰ ਰਹੇ ਪਰ, ਉਸ ਦੇ ਚੇਲ੍ਹਿਆਂ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਇਕ ਡਿਪੋ ਹੋਲਡਰ ਵੀ ਜੋ ਇਸ ਮਾਮਲੇ ਵਿੱਚ ਸ਼ਾਮਲ ਹੈ, ਨੂੰ ਵੀ ਨਹੀਂ ਫੜ੍ਹਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਜਾਂਚ ਹੋਵੇਗੀ ਤਾਂ ਸਭ ਤੋਂ ਵੱਧ ਪੈਸਾ ਭਾਰਤ ਭੂਸ਼ਣ ਆਸ਼ੂ ਕੋਲੋਂ ਨਿਕਲੇਗਾ, ਪਰ ਕਾਰਵਾਈ ਹੀ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ।