ਪਰਵਾਸੀ ਮਜ਼ਦੂਰਾਂ ਦੀ ਲੁੱਟ ਕਰ ਰਿਹਾ ਟਰਾਂਸਪੋਰਟ ਮਾਫੀਆ, ਕੋਰੋਨਾ ਦਾ ਵੀ ਨਹੀਂ ਡਰ
ਖੰਨਾ ਵਿਖੇ ਇੱਕ ਟਰਾਂਸਪੋਰਟ ਮਾਫੀਆ ਦਾ ਪਰਦਾਫਾਸ਼ ਹੋਇਆ ਜੋ ਲਾਕਡਾਉਨ ਦੇ ਡਰੋਂ ਯੂਪੀ, ਬਿਹਾਰ ’ਚ ਮੁੜ ਆਪਣੇ ਘਰ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ 1500 ਤੋਂ ਲੈ ਕੇ 2500 ਰੁਪਏ ਤੱਕ ਕਿਰਾਇਆ ਵਸੂਲ ਕੇ ਇੱਕ ਬੱਸ ਅੰਦਰ 80 ਤੋਂ 90 ਸਵਾਰੀਆਂ ਭਰ ਕੇ ਕੋਰੋਨਾ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਖੰਨਾ:ਦੇਸ਼ ਭਰ ’ਚ ਜਿਵੇਂ ਹੀ ਸੰਪੂਰਨ ਲਾਕਡਾਊਨ ਲੱਗਣ ਦਾ ਖਤਰਾ ਵਧਿਆ ਉਵੇਂ ਹੀ ਵੱਖ-ਵੱਖ ਮਾਫੀਆ ਵੱਲੋਂ ਆਮ ਜਨਤਾ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਇਹ ਮਾਫੀਆ ਬਿਨ੍ਹਾਂ ਕਿਸੇ ਖੌਫ ਦੇ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੇ ਨਾਲ-ਨਾਲ ਆਮ ਲੋਕਾਂ ਦੀਆਂ ਜੇਬਾਂ ਉੱਪਰ ਡਾਕਾ ਮਾਰ ਕੇ ਰੋਜ਼ਾਨਾ ਹੀ ਲੱਖਾਂ ਰੁਪਏ ਦੀ ਕਮਾਈ ਕਰਨ ਲੱਗ ਪਿਆ ਹੈ। ਖੰਨਾ ਵਿਖੇ ਇੱਕ ਟਰਾਂਸਪੋਰਟ ਮਾਫੀਆ ਦਾ ਪਰਦਾਫਾਸ਼ ਹੋਇਆ ਜੋ ਲਾਕਡਾਉਨ ਦੇ ਡਰੋਂ ਯੂਪੀ, ਬਿਹਾਰ ’ਚ ਮੁੜ ਆਪਣੇ ਘਰ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ 1500 ਤੋਂ ਲੈ ਕੇ 2500 ਰੁਪਏ ਤੱਕ ਕਿਰਾਇਆ ਵਸੂਲ ਕੇ ਇੱਕ ਬੱਸ ਅੰਦਰ 80 ਤੋਂ 90 ਸਵਾਰੀਆਂ ਭਰ ਕੇ ਕੋਰੋਨਾ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਆਰਟੀਓ ਨੇ ਕੁੱਝ ਬੱਸਾਂ ਕੋਲੋਂ ਜੁਰਮਾਨਾ ਵਸੂਲਿਆ ਪ੍ਰੰਤੂ ਆਰਟੀਓ ਦੇ ਜਾਣ ਮਗਰੋਂ ਬੱਸਾਂ ਵਾਲੇ ਫਿਰ ਗੈਰ ਕਾਨੂੰਨੀ ਧੰਦਾ ਕਰਨ ਲੱਗ ਪਏ।
ਇਹ ਵੀ ਪੜੋ: ਮੌਸਮ ਦੇ ਬਦਲਿਆ ਮਿਜਾਜ਼, ਕਿਸਾਨ ਪ੍ਰੇਸ਼ਾਨ