ਪੰਜਾਬ

punjab

ETV Bharat / city

ਮੰਦਭਾਗਾ ਹਾਦਸਾ: 5 ਬੱਚਿਆਂ ਸਮੇਤ 6 ਲੋਕਾਂ ਦੀ ਛੱਪੜ ’ਚ ਡੁੱਬਣ ਕਾਰਨ ਮੌਤ - ਸੋਗ ਦੀ ਲਹਿਰ

ਮੰਦਭਾਗੇ ਹਾਦਸੇ ਵਿੱਚ 6 ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਪੰਜ ਬੱਚੇ ਅਤੇ ਇਕ ਨੌਜਵਾਨ ਸ਼ਾਮਲ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚਿਆਂ ਦੀ ਉਮਰ 7 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਹੈ ਅਤੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਉਮਰ 22 ਸਾਲ ਸੀ

ਮੰਦਭਾਗਾ ਹਾਦਸਾ: ਛੱਪੜ ’ਚ ਡੁੱਬਣ ਕਾਰਨ ਇੱਕ ਨੌਜਵਾਨ ਸਮੇਤ 5 ਬੱਚਿਆਂ ਦੀ ਮੌਤ
ਮੰਦਭਾਗਾ ਹਾਦਸਾ: ਛੱਪੜ ’ਚ ਡੁੱਬਣ ਕਾਰਨ ਇੱਕ ਨੌਜਵਾਨ ਸਮੇਤ 5 ਬੱਚਿਆਂ ਦੀ ਮੌਤ

By

Published : May 14, 2021, 8:01 PM IST

ਲੁਧਿਆਣਾ:ਪਿੰਡ ਮਾਨਗੜ੍ਹ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਛੱਪੜ ਵਿੱਚ 5 ਬੱਚਿਆਂ ਸਮੇਤ ਇੱਕ ਨੌਜਵਾਨ ਦੀ ਛੱਪੜ ’ਚ ਡੁੱਬਣ ਨਾਲ ਮੌਤ ਹੋ ਗਈ ਤੇ ਨੌਜਵਾਨ ਜੋ ਬੱਚਿਆਂ ਨੂੰ ਕੱਢਣ ਗਿਆ ਸੀ ਉਹ ਵੀ ਡੁੱਬ ਕੇ ਮਰ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚੋਂ 4 ਬੱਚੇ ਇੱਕੋ ਪਰਿਵਾਰ ਦੇ ਸਨ ਜੋ ਕਿ ਖੇਡਦੇ-ਖੇਡਦੇ ਹੀ ਨਹਾਉਣ ਚਲੇ ਗਏ ਤੇ ਛੱਪੜ ਵਿੱਚ ਡੁੱਬ ਗਏ। ਉਥੇ ਹੀ ਉਨ੍ਹਾਂ ਨੂੰ ਕੱਢਣ ਵਾਸਤੇ ਬੇਸ਼ਕ ਪਿੰਡ ਵੱਲੋਂ ਜਦੋਜਹਿਦ ਕੀਤੀ ਗਈ ਪਰ ਬੱਚੇ ਮਰ ਚੁੱਕੇ ਸਨ। ਅਜੇ ਤਕ ਮ੍ਰਿਤਕਾਂ ਵਿੱਚੋਂ 3 ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ ਬਾਕੀ 2 ਦੀ ਭਾਲ ਜਾਰੀ ਹੈ।

ਮੰਦਭਾਗਾ ਹਾਦਸਾ: ਛੱਪੜ ’ਚ ਡੁੱਬਣ ਕਾਰਨ ਇੱਕ ਨੌਜਵਾਨ ਸਮੇਤ 5 ਬੱਚਿਆਂ ਦੀ ਮੌਤ

ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕੀਤਾ ਇੱਕ ਹੋਰ ਸਵਾਲ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰ ਨੇ ਦੱਸਿਆ ਕਿ 5 ਬੱਚੇ ਡੁੱਬੇ ਸਨ ਜਿਨ੍ਹਾਂ ਵਿਚੋਂ ਤਿੰਨ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ ਜਦੋਂ ਕਿ ਬਾਕੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਦੂਜੇ ਪਾਸੇ ਲੁਧਿਆਣਾ ਦੇ ਏਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਮੰਦਭਾਗੇ ਹਾਦਸੇ ਵਿੱਚ 6 ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਪੰਜ ਬੱਚੇ ਅਤੇ ਇਕ ਨੌਜਵਾਨ ਸ਼ਾਮਲ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚਿਆਂ ਦੀ ਉਮਰ 7 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਹੈ ਅਤੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਉਮਰ 22 ਸਾਲ ਸੀ ਜੋ ਕਿ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਬਰਨਾਲਾ ’ਚ 8 ਵੈਂਟੀਲੇਟਰ, ਪਰ ਸਾਰੇ ਚਿੱਟੇ ਹਾਥੀ

ABOUT THE AUTHOR

...view details