ਲੁਧਿਆਣਾ:ਪ੍ਰਸ਼ਾਸਨ ਨੇ ਕੋਰੋਨਾ ਨੂੰ ਲੈ ਕੇ ਹਿਦਾਇਤਾਂ ਵਿੱਚ ਸਖ਼ਤੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਪਾਰੀਆਂ ਦੇ ਮੁਰਝਾਏ ਚਿਹਰੇ ਦੇਖਣ ਨੂੰ ਮਿਲੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵੀਂਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ, ਜਿਸ ਵਿੱਚ ਸਕੂਲ ਕਾਲਜ ਬੰਦ ਰੱਖਣ, ਮਾਸਕ ਲਾਜ਼ਮੀ ਪਾਉਣ ਅਤੇ ਜਨਤਕ ਥਾਵਾਂ 'ਤੇ ਭੀੜ ਨਾ ਇਕੱਠੀ ਕਰਨ ਅਤੇ ਰੈਸਟੋਰੈਂਟ ਹੋਟਲਾਂ ਸਿਨੇਮਾ ਘਰਾਂ ਜਿਮ ਆਦਿ ਵਿੱਚ 50 ਫ਼ੀਸਦੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਿਸ ਨੂੰ ਲੈ ਕੇ ਜਦੋਂ ਸਾਡੇ ਸਹਿਯੋਗੀਆਂ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜਾਨ ਦੇ ਮੱਦੇਨਜ਼ਰ ਤਾਂ ਸਰਕਾਰ ਦਾ ਫ਼ੈਸਲਾ ਸਹੀ ਹੈ, ਪਰ ਜੇਕਰ ਵਪਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।