ਪੰਜਾਬ

punjab

ETV Bharat / city

ਪੁੱਤ ਦੀ ਲਾਲਸਾ 'ਚ ਕੀਤਾ ਇਹ ਵੱਡਾ ਕਾਂਡ - ਮਾਮਲੇ ਦੀ ਗੰਭੀਰਤਾ

ਲੁਧਿਆਣਾ 'ਚ ਇੱਕ ਪਰਿਵਾਰ ਵਲੋਂ ਪੁੱਤਰ ਦੀ ਲਾਲਸਾ 'ਚ ਆਪਣੇ ਗੁਆਂਢ ਰਹਿੰਦੇ ਦੋ ਬੱਚਿਆਂ ਨੂੰ ਅਗਵਾ ਕਰ ਲਿਆ। ਜਿਨ੍ਹਾਂ ਨੂੰ ਪੁਲਿਸ ਵਲੋਂ ਯੂਪੀ ਤੋਂ ਬਰਾਮਦ ਕਰ ਲਿਆ ਗਿਆ ਹੈ।

ਪੁੱਤ ਦੀ ਲਾਲਸਾ 'ਚ ਕੀਤਾ ਇਹ ਵੱਡਾ ਕਾਰਾ
ਪੁੱਤ ਦੀ ਲਾਲਸਾ 'ਚ ਕੀਤਾ ਇਹ ਵੱਡਾ ਕਾਰਾ

By

Published : Aug 7, 2021, 7:56 PM IST

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿਥੇ ਕਰੀਬ ਡੇਢ ਮਹੀਨੇ ਪਹਿਲਾਂ ਢਾਈ ਸਾਲ ਅਤੇ ਛੇ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ, ਜਿਸ ਨੂੰ ਲੁਧਿਆਣਾ ਪੁਲਿਸ ਵੱਲੋਂ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਗਿਆ ਹੈ। ਜਿਸ 'ਚ ਪਤੀ ਪਤਨੀ ਸਮੇਤ ਇੱਕ ਲੜਕੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁੱਤ ਦੀ ਲਾਲਸਾ 'ਚ ਕੀਤਾ ਇਹ ਵੱਡਾ ਕਾਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮ ਜਿਸ ਦੇ ਘਰ 2 ਲੜਕੀਆਂ ਹੀ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਲਾਲਸਾ ਸੀ ਕਿ ਉਸ ਦੇ ਗਰ ਪੁੱਤਰ ਹੋਵੇ ਜੋ ਉਸਦੇ ਬੁਢਾਪੇ ਦਾ ਸਹਾਰਾ ਬਣ ਸਕੇ। ਜਿਸ ਲਈ ਉਕਤ ਮੁਲਜ਼ਮ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਗੁਆਂਢ 'ਚ ਰਹਿੰਦੇ ਦੋ ਛੋਟੇ ਬੱਚਿਆਂ ਨੂੰ ਅਗਵਾ ਕਰ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੁਲਿਸ ਵਲੋਂ ਬੜੀ ਮਿਹਨਤ ਸਦਕਾ ਯੂਪੀ ਤੋਂ ਉਕਤ ਬੱਚਿਆਂ ਨੂੰ ਸਹੀ ਸਲਾਮਤ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਹ ਵੀ ਜਾਂਚ ਕੀਤੀ ਜਾਵੇ ਕਿ ਇਨ੍ਹਾਂ ਖਿਲਾਫ਼ ਪਹਿਲਾਂ ਕੋਈ ਅਜਿਹਾ ਮਾਮਲਾ ਦਰਜ ਨਾ ਹੋਵੇ।

ਇਹ ਵੀ ਪੜ੍ਹੋ:ਪੁਲਿਸ ਵੱਲੋਂ ਬੱਚੀ ‘ਤੇ ਤਸ਼ੱਦਦ !

ABOUT THE AUTHOR

...view details