ਲੁਧਿਆਣਾ:ਦੇਸ਼ ਵਿੱਚ ਕੋਲੇ ਦਾ ਵੱਡਾ ਸੰਕਟ ਪੈਦਾ ਹੋਣ ਵਾਲਾ ਹੈ। ਇਕ ਨਿੱਜੀ ਅਖਬਾਰ ਨੂੰ ਦਿੱਤੇ ਬਿਜਲੀ ਮੰਤਰੀ(Minister of Power) ਦੇ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਸਿਰਫ਼ 4 ਦਿਨ ਦਾ ਹੀ ਉਨ੍ਹਾਂ ਕੋਲ ਕੋਲੇ ਦਾ ਸਟਾਕ ਬਚਿਆ ਹੈ। ਜਿਸ ਨੂੰ ਲੈ ਕੇ ਹੁਣ ਇੰਡਸਟਰੀ ਨੂੰ ਵੱਡੀ ਚਿੰਤਾ ਸਤਾਉਣ ਲੱਗ ਪਈ ਹੈ।
ਖਾਸ ਕਰਕੇ ਲੁਧਿਆਣਾ(ludhiana) ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਚੱਲ ਰਹੇ ਛੋਟੇ ਅਤੇ ਵੱਡੇ ਯੂਨਿਟ ਪਰੇਸ਼ਾਨ ਚੱਲ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਭਾਰਤ ਵਿੱਚ ਬਿਜਲੀ ਸੰਕਟ ਹੋਣ ਕਰਕੇ ਲਗਪਗ ਇਕ ਹਫ਼ਤਾ ਵੱਡੀ ਯੂਨਿਟ ਬੰਦ ਰਹੀਆਂ ਸਨ। ਜਿਸ ਦਾ ਕਾਰੋਬਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਕੋਲੇ ਦੀ ਕਮੀ ਕਰਕੇ ਨਵਾਂ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।
ਦੇਸ਼ ਦੇ ਵਿੱਚ ਆਉਂਦੇ ਦਿਨਾਂ ਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਦੇਸ਼ ਭਰ ਦੇ 64 ਕਰੀਬ ਪਾਵਰ ਗਰਿੱਡ ਦੇ ਕੋਲ ਚਾਰ ਦਿਨ ਤੋਂ ਵੀ ਘੱਟ ਦਾ ਕੋਇਲੇ ਦਾ ਸਟਾਕ ਰਹਿ ਗਿਆ ਹੈ, ਅਤੇ ਜੇਕਰ ਕੋਲੇ ਦੀ ਕਮੀ ਹੋਈ ਤਾਂ ਬਿਜਲੀ ਉਤਪਾਦਨ ਰੁਕ ਜਾਵੇਗਾ ਅਤੇ ਇਸ ਦਾ ਅਸਰ ਨਾ ਸਿਰਫ਼ ਫੈਕਟਰੀਆਂ ਦੀ ਬਿਜਲੀ ਸਗੋਂ ਘਰਾਂ ਵਿੱਚ ਬਿਜਲੀ ਦੀ ਸਪਲਾਈ ਤੇ ਵੀ ਹੋ ਸਕਦਾ ਹੈ।
ਪੰਜਾਬ 'ਚ ਬਿਜਲੀ ਸੰਕਟ
ਪੰਜਾਬ ਪਹਿਲਾਂ ਹੀ ਬਿਜਲੀ ਸੰਕਟ ਨਾਲ ਬੀਤੇ ਕੁਝ ਦਿਨਾਂ ਤੋਂ ਜੂਝਦਾ ਹੋਇਆ ਵਿਖਾਈ ਦੇ ਰਿਹਾ ਹੈ। ਪੰਜਾਬ ਭਰ ਵਿਚ ਬੀਤੇ ਦਿਨੀਂ ਲਗਪਗ 13 ਇੱਕ ਹਜਾਰ ਮੈਗਾਵਾਟ ਬਿਜਲੀ ਦੀ ਲੋੜ ਸੀ, ਜਿਸ ਕਰਕੇ ਨਾਭਾ ਅਤੇ ਤਲਵੰਡੀ ਸਾਬੋ ਵਿੱਚ ਪਾਵਰ ਪਲਾਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾ ਰਿਹਾ ਸੀ, ਪਰ ਇਨ੍ਹਾਂ ਪਾਵਰ ਪਲਾਂਟਾਂ ਨੂੰ ਚਲਾਉਣ ਲਈ ਕੋਲੇ ਦੀ ਬੇਹੱਦ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰੋਪੜ, ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ, ਇਨ੍ਹਾਂ ਵਿੱਚੋਂ ਵੀ ਕਈ ਪਲਾਟਾਂ ਦੇ ਯੂਨਿਟ ਬੰਦ ਨੇ ਜਿਨ੍ਹਾਂ ਵਿਚ ਕੋਲੇ ਦੀ ਬੇਹੱਦ ਕਮੀ ਹੈ।
ਇੰਡਸਟਰੀ ਤੇ ਅਸਰ