ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਪਿੰਡ ਢੰਡਾਰੀ ਕਲਾਂ ਦੇ ਵਾਸੀ - ludhiana
ਪੰਜਾਬ ਸਰਕਾਰ ਦੇ ਕਾਰਜਕਾਲ ਨੂੰ 2 ਸਾਲ ਮੁਕੰਮਲ ਹੋ ਚੁੱਕੇ ਹਨ। ਇਸ ਉਪਰੰਤ ਸਰਕਾਰ ਨੇ ਆਪਣੀਆਂ ਉਪਲਬਧੀਆਂ ਵੀ ਜਨਤਕ ਕੀਤੀਆਂ ਸਨ ਪਰ ਇਨ੍ਹਾਂ ਦੋ ਸਾਲਾਂ 'ਚ ਲੁਧਿਆਣਾ ਸਮਾਰਟ ਸਿਟੀ ਤਾਂ ਦੂਰ ਦੀ ਗੱਲ ਮੁੱਢਲਿਆਂ ਸਹੂਲਤਾਵਾਂ ਤੋਂ ਵੀ ਸੱਖਣਾ ਹੈ।
![ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਪਿੰਡ ਢੰਡਾਰੀ ਕਲਾਂ ਦੇ ਵਾਸੀ](https://etvbharatimages.akamaized.net/etvbharat/images/768-512-2842006-thumbnail-3x2-ludhiana.jpg)
ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਪਿੰਡ ਢੰਡਾਰੀ ਕਲਾਂ ਦੇ ਵਾਸੀ
ਲੁਧਿਆਣਾ: ਲੁਧਿਆਣਾ ਦਾ ਪਿੰਡ ਢੰਡਾਰੀ ਕਲਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਤੰਗ ਹੋ ਰਹੇ ਹਨ ਅਤੇ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਪਿਛਲੇ 4 ਸਾਲਾਂ ਤੋਂ ਇਹੋ ਹਾਲਾਤ ਹਨ।
ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਪਿੰਡ ਢੰਡਾਰੀ ਕਲਾਂ ਦੇ ਵਾਸੀ
ਦੱਸਣਯੋਗ ਹੈ ਕਿ ਇਲਾਕੇ ਦੇ ਅਕਾਲੀ ਕੌਂਸਲਰ ਅਤੇ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਢਿੱਲੋਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਕਰਵਾਉਣਾ ਤਾਂ ਦੂਰ ਦੀ ਗੱਲ ਸਗੋਂ ਉਨ੍ਹਾਂ ਹੋਏ ਵਿਕਾਸ ਨੂੰ ਵੀ ਸੰਭਾਲ ਕੇ ਰੱਖਣ ਦਾ ਯਤਨ ਨਹੀਂ ਕੀਤਾ।