ਪੰਜਾਬ

punjab

vaccination of children:ਲੁਧਿਆਣਾ 'ਚ ਬੱਚਿਆਂ ਦੇ ਵੈਕਸੀਨ ਦੀ ਪ੍ਰਕਿਰਿਆ ਸ਼ੁਰੂ

By

Published : Jan 3, 2022, 2:11 PM IST

ਲੁਧਿਆਣ ਦੇ ਜਵੱਦੀ ਸਬ ਸੈਂਟਰਾਂ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਟੀਕਾਕਰਨ ਦੀ ਸ਼ੁਰੂਆਤ ਸਿਵਲ ਸਰਜਨ ਅਤੇ ਕੌਂਸਲਰ ਵੱਲੋਂ ਕੀਤੀ ਗਈ।

ਲੁਧਿਆਣਾ 'ਚ ਬੱਚਿਆਂ ਦੇ ਵੈਕਸੀਨ ਦੀ ਪ੍ਰਕਿਰਿਆ ਸ਼ੁਰੂ
ਲੁਧਿਆਣਾ 'ਚ ਬੱਚਿਆਂ ਦੇ ਵੈਕਸੀਨ ਦੀ ਪ੍ਰਕਿਰਿਆ ਸ਼ੁਰੂ

ਲੁਧਿਆਣਾ: ਲੁਧਿਆਣਾ ਵਿਖੇ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ, ਭਾਵੇਂ ਪਹਿਲੇ ਦਿਨ ਜ਼ਿਆਦਾ ਬੱਚੇ ਨਹੀਂ ਪਹੁੰਚੇ। ਪਰ ਕਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਟੀਕਾਕਰਨ ਕਰਵਾਉਣ ਲਈ ਲਗਾਤਾਰ ਪ੍ਰਸ਼ਾਸ਼ਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ।

ਵਧੇ ਹੋਏ ਕਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਲੋਕਾਂ ਦੇ ਮਨ ਵਿੱਚ ਸਹਿਮ ਦੇ ਕਾਰਨ ਲੁਧਿਆਣਾ ਦੇ ਜਵੱਦੀ ਸਬ ਸੈਂਟਰਾਂ ਵਿੱਚ ਟੀਕਾਕਰਨ ਕਰਵਾਉਣ ਵਾਸਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹਨ।

ਲੁਧਿਆਣਾ 'ਚ ਬੱਚਿਆਂ ਦੇ ਵੈਕਸੀਨ ਦੀ ਪ੍ਰਕਿਰਿਆ ਸ਼ੁਰੂ

ਉਥੇ ਹੀ ਸੀਨੀਅਰ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੀ ਵਾਰੀ ਸਿਰ ਟੀਕਾਕਰਨ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਅੱਜ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਡਰ ਦੇ ਕਾਰਨ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹਨ, ਪਰ ਸ਼ੁਕਰ ਹੈ ਕਿ ਲੋਕ ਟੀਕਾਕਰਨ ਕਰਵਾਉਣ ਲਈ ਆ ਰਹੇ ਹਨ।

ਉਥੇ ਹੀ ਬੱਚਿਆਂ ਦੇ ਮਾਪਿਆਂ ਨੇ ਵੀ ਕਿਹਾ ਕਿ ਬੱਚੇ ਸਕੂਲ ਜਾਂਦੇ ਹਨ, ਜਿਸਦੇ ਕਾਰਨ ਬੱਚਿਆਂ ਨੂੰ ਟੀਕਾਕਰਨ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ:ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈਕੇ ਬੱਚਿਆਂ ’ਚ ਉਤਸ਼ਾਹ

ABOUT THE AUTHOR

...view details