ਲੁਧਿਆਣਾ: ਸਥਾਨਕ ਸ਼ਹਿਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੁੱਗਰੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਹੀ ਗੁਆਂਢੀ 'ਤੇ ਚਾਕੂ ਦੇ ਨਾਲ ਹਮਲਾ ਕੀਤਾ। ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਉਧਾਰ ਦਿੱਤੇ ਪੈਸੇ ਮੰਗਣ 'ਤੇ ਗੁਆਂਢੀ 'ਤੇ ਚਾਕੂ ਨਾਲ ਕੀਤਾ ਹਮਲਾ, ਲੱਗੇ 20 ਟਾਂਕੇ - ਗੁਆਂਢੀ 'ਤੇ ਚਾਕੂ ਨਾਲ ਕੀਤਾ ਹਮਲਾ
ਗੁਆਂਢੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਤਾਲਾਬੰਦੀ ਦੇ ਦੌਰਾਨ ਆਪਣੇ ਹੀ ਗੁਆਂਢੀ ਨੂੰ ਕੁੱਝ ਪੈਸੇ ਉਧਾਰ ਦਿੱਤੇ ਸਨ। ਇਸ ਪੂਰੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ।
ਗੁਆਂਢੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਤਾਲਾਬੰਦੀ ਦੇ ਦੌਰਾਨ ਆਪਣੇ ਹੀ ਗੁਆਂਢੀ ਨੂੰ ਕੁੱਝ ਪੈਸੇ ਉਧਾਰ ਦਿੱਤੇ ਸਨ। ਇਸ ਪੂਰੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਪੀੜਤ ਰਾਜੂ ਨੂੰ 20 ਟਾਂਕੇ ਲੱਗੇ ਹਨ ਅਤੇ ਉਹ ਸਥਾਨਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਪੀੜਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਅਤੇ ਆਪਣੇ ਗੁਆਂਢ ਵਿੱਚ ਹੀ ਰਹਿਣ ਵਾਲੇ ਇੱਕ ਮਕੈਨਿਕ ਨੂੰ ਉਸ ਨੇ 5 ਹਜ਼ਾਰ ਰੁਪਏ ਦੀ ਮਦਦ ਕੀਤੀ ਸੀ ਅਤੇ ਜਦੋਂ ਉਹ ਪੈਸੇ ਵਾਪਸ ਮੰਗੇ ਮੁਲਜ਼ਮ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕਈ ਵਾਰ ਚਾਕੂ ਨਾਲ ਵਾਰ ਕੀਤਾ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।