ਲੁਧਿਆਣਾ:ਦੁਗਰੀ ਰੋਡ ’ਤੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਜਦੋਂ ਪੁਲਿਸ ਦੇ ਆਉਣ ’ਤੇ ਮੁਲਜ਼ਮ ਨੇ ਦੇਖਿਆ ਕਿ ਘਰਵਾਲੀ ਦੇ ਸਾਹ ਚੱਲ ਰਹੇ ਹਨ ਤਾਂ ਪੁਲਿਸ ਦੇ ਸਾਹਮਣੇ ਹੀ ਫਿਰ ਤੋਂ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਮੌਕਾ ਸੰਭਾਲਦੇ ਹੋਏ ਉਸ ਨੂੰ ਬਚਾ ਲਿਆ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦਾ ਇੱਕ ਵੀਡੀਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਪਤੀ ਕਿਸ ਤਰ੍ਹਾਂ ਹੈਵਾਨ ਬਣਿਆ ਹੋਇਆ ਹੈ।
ਜੁਆਰੀ ਪਤੀ ਵੱਲੋਂ ਪਤਨੀ ਦਾ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ - ਪਤਨੀ ਨੂੰ ਮਾਰਨ ਦੀ ਕੋਸ਼ਿਸ਼
ਲੁਧਿਆਣਾ ’ਚ ਇੱਕ ਜੁਆਰੀ ਪਤੀ ਨੇ ਪਤਨੀ ਦਾ ਗਲ ਘੁੱਟ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਵੀਡੀਓ ਵੀ ਬਹੁਤ ਵਾਇਰਲ ਹੋ ਰਿਹਾ ਹੈ।
ਜੁਆਰੀ ਪਤੀ ਵੱਲੋਂ ਪਤਨੀ ਦਾ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼
ਜਾਣਕਾਰੀ ਮੁਤਾਬਿਕ ਮੁਲਜ਼ਮ ਨੂੰ ਜੂਏ ਦੀ ਲੱਤ ਹੈ ਤੇ ਉਹ ਵੱਡੀ ਰਕਮ ਜੂਏ ਵਿੱਚ ਹਾਰ ਚੁੱਕਿਆ ਹੈ ਅਤੇ ਘਰਵਾਲੀ ਨੂੰ ਆਪਣੇ ਪੇਕਿਆਂ ਤੋਂ ਹੋਰ ਪੈਸੇ ਲਿਆਉਣ ਦੀ ਮੰਗ ਕਰਦਾ ਸੀ ਜਿਸ ਕਾਰਨ ਘਰਵਾਲੀ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਆਪਣੇ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਧਰ ਪੁਲਿਸ ਨੇ ਇਸ ਮਾਮਲੇ ਵਿੱਚ ਜ਼ਿਆਦਾ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਨੇ ਦੱਸਿਆ ਕਿ ਪੀੜਤ ਮਹਿਲਾ ਅਜੇ ਗੰਭੀਰ ਹਾਲਤ ’ਚ ਹੈ ਜਿਸ ਦੇ ਬਿਆਨਾਂ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਪਿੰਡਾਂ ’ਚ ਹੁਣ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਹੀ ਮਿਲੇਗੀ ਐਂਟਰੀ...
Last Updated : May 22, 2021, 8:54 PM IST