ਲੁਧਿਆਣਾ: ਸ਼ਹਿਰ ਵਿੱਚ ਕੁੱਤਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਨਿੱਤ ਦਿਨ ਇਨ੍ਹਾਂ ਦਾ ਕੋਈ ਨਾ ਕੋਈ ਸ਼ਿਕਾਰ ਬਣ ਜਾਂਦਾ ਹੈ, ਕਈ ਬੱਚੇ ਆਪਣੀ ਜਾਨ ਤੱਕ ਗਵਾ ਚੁੱਕੇ ਹਨ। ਅਵਾਰਾ ਕੁੱਤਿਆਂ ਦੀ ਵੱਧ ਰਹੀ ਤਦਾਦ ਤੇ ਲਗਾਮ ਲਗਾਉਣ ਲਈ ਇੱਕੋ ਇੱਕ ਤਰੀਕਾ ਉਨ੍ਹਾਂ ਦੀ ਨਸਬੰਦੀ ਹੈ ਜਿਸ ਨੂੰ ਸਰਕਾਰ ABC ਏਨਿਮਲ ਬਰਥ ਕੰਟਰੋਲ ਦਾ ਨਾਂ ਦਿੱਤਾ ਗਿਆ ਹੈ।
ਆਵਾਰਾ ਕੁੱਤਿਆਂ ਦਾ ਕਹਿਰ, ਨਸਬੰਦੀ ਕਰਨਾ ਹੀ ਇੱਕ ਮਾਤਰ ਹਲ - ਮੁਹੱਲੇ ਗਲੀਆਂ ਵਿੱਚ ਕੁੱਤੇ
ਸਿਵਲ ਹਸਪਤਾਲ 'ਚ ਹਰ ਮਹੀਨੇ ਸੈਂਕੜੇ ਕੇਸ ਅਵਾਰਾ ਕੁੱਤਿਆਂ ਦੇ ਵੱਲੋਂ ਇਨਸਾਨਾਂ ਨੂੰ ਵੱਢਣ ਦੇ ਆਉਂਦੇ ਹਨ। ਜੇਕਰ ਇਨ੍ਹਾਂ ਦੀ ਝਾਤ ਪਾਈ ਜਾਵੇ ਤਾਂ ਸਾਲ 2020 ਵਿੱਚ ਜਨਵਰੀ ਮਹੀਨੇ 'ਚ 702, ਫਰਵਰੀ ਦੇ ਵਿੱਚ 914, ਮਾਰਚ ਵਿੱਚ 748, ਅਪ੍ਰੈਲ 421, ਮਈ 607, ਜੂਨ 414, ਜੁਲਾਈ 382, ਅਗਸਤ 430, ਸਤੰਬਰ ਦੇ ਵਿੱਚ 300, ਅਕਤੂਬਰ ਦੇ ਵਿੱਚ 306, ਨਵੰਬਰ ਵਿੱਚ 401 ਅਤੇ ਦਸੰਬਰ ਵਿੱਚ 400 ਤੋਂ ਵੱਧ ਡਾਗ ਬਾਈਟ ਦੇ ਕੇਸ ਸਾਹਮਣੇ ਆਏ ਹਨ।
ਆਵਾਰਾ ਕੁੱਤਿਆਂ ਦਾ ਕਹਿਰ, ਨਸਬੰਦੀ ਕਰਨਾ ਹੀ ਇੱਕ ਮਾਤਰ ਹਲ
ਸਿਵਲ ਹਸਪਤਾਲ ਵਿੱਚ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਲੋਕਾਂ ਦਾ ਡਾਟਾ
ਸਿਵਲ ਹਸਪਤਾਲ ਵਿੱਚ ਦੇ ਬੱਚੇ ਹਰ ਮਹੀਨੇ ਸੈਂਕੜੇ ਕੇਸ ਅਵਾਰਾ ਕੁੱਤਿਆਂ ਦੇ ਵੱਲੋਂ ਇਨਸਾਨਾਂ ਨੂੰ ਵੱਢਣ ਦੇ ਆਉਂਦੇ ਹਨ। ਜੇਕਰ ਇਨ੍ਹਾਂ ਦੀ ਝਾਤ ਪਾਈ ਜਾਵੇ ਤਾਂ ਸਾਲ 2020 ਵਿੱਚ ਜਨਵਰੀ ਮਹੀਨੇ 'ਚ 702, ਫਰਵਰੀ ਦੇ ਵਿੱਚ 914, ਮਾਰਚ ਵਿੱਚ 748, ਅਪ੍ਰੈਲ 421, ਮਈ 607, ਜੂਨ 414, ਜੁਲਾਈ 382, ਅਗਸਤ 430, ਸਤੰਬਰ ਦੇ ਵਿੱਚ 300, ਅਕਤੂਬਰ ਦੇ ਵਿੱਚ 306, ਨਵੰਬਰ ਵਿੱਚ 401 ਅਤੇ ਦਸੰਬਰ ਵਿੱਚ 400 ਤੋਂ ਵੱਧ ਡਾਗ ਬਾਈਟ ਦੇ ਕੇਸ ਸਾਹਮਣੇ ਆਏ ਹਨ।
ਇੱਕ ਗੰਭੀਰ ਸਮੱਸਿਆ
- ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਅਵਾਰਾ ਕੁੱਤਿਆਂ ਨੂੰ ਇੱਕ ਗੰਭੀਰ ਸਮੱਸਿਆ ਵਜੋਂ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਤਦਾਦ ਨੂੰ ਕੰਟਰੋਲ ਕਰਨ ਲਈ ਇੱਕੋ ਇੱਕ ਤਰੀਕਾ ਨਸਬੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਵੀ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਤੇ ਕਾਰਪਰੇਸ਼ਨ ਵੀ ਹਿੱਸੇਦਾਰ ਹੈ।
- ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਜਿਨ੍ਹਾਂ ਦੇ ਮੁਹੱਲੇ ਗਲੀਆਂ ਵਿੱਚ ਕੁੱਤੇ ਰਹਿੰਦੇ ਹਨ। ਉਹ ਇਸ ਦਾ ਵਿਰੋਧ ਕਰਦੇ, ਪਰ ਉਨ੍ਹਾਂ ਲਈ ਤਾਂ ਨਹੀਂ ਦੂਜਿਆਂ ਲਈ ਇਹ ਖਤਰਨਾਕ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁੱਤੇ ਦੀ ਨਸਬੰਦੀ ਸਿਰਫ ਅਵਾਰਾ ਨਹੀਂ ਸਗੋਂ ਪਾਲਤੂ ਜਾਨਵਰਾਂ ਦੀ ਵੀ ਕਰਵਾਈ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਦੀ ਜਨਸੰਖਿਆ ਤੇ ਕੰਟਰੋਲ ਕਰਨਾ ਇੱਕ ਬਹੁਤ ਵੱਡਾ ਅਤੇ ਅਹਿਮ ਮੁੱਦਾ ਹੈ।
- ਉੱਧਰ ਜਦੋਂ ਇਸ ਸਬੰਧੀ ਅਸੀਂ ਲੁਧਿਆਣਾ ਦੇ ਮੇਅਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਜਿਸ ਕੰਪਨੀ ਨੂੰ ਕੁੱਤਾ ਨਸਬੰਦੀ ਦਾ ਠੇਕਾ ਦਿੱਤਾ ਗਿਆ ਸੀ। ਉਹ 20-25 ਕੁੱਤਿਆਂ ਦੀ ਨਸਬੰਦੀ ਕਰ ਪਾਉਂਦੇ ਸਨ ਪਰ ਹੁਣ ਇਸ ਨੂੰ ਵੱਧਾ ਕੇ 100 ਕੀਤਾ ਜਾ ਰਿਹਾ ਹੈ ਇਸ ਲਈ ਵਿਸ਼ੇਸ਼ ਤੌਰ 'ਤੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਡਾਗ ਸਟ੍ਰਿਲਿਜੇਸ਼ਨ ਸੈਂਟਰ ਵੀ ਬਣਾਇਆ ਜਾ ਰਿਹਾ ਹੈ।