ਲੁਧਿਆਣਾ: ਬੀਤੀ ਰਾਤ ਸਿਵਲ ਹਸਪਤਾਲ ਤੋਂ ਕੰਮ ਕਰ ਕੇ ਘਰ ਵਾਪਿਸ ਜਾ ਰਹੀ ਦਰਜਾ ਚਾਰ ਸਿਹਤ ਕਰਮਚਾਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਸਿਵਲ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਮੰਗ ਕੀਤੀ ਗਈ।
ਇਹ ਵੀ ਪੜੋ: ਬਠਿੰਡਾ 'ਚ ਕਿਸਾਨਾਂ ਨੇ ਪਾਇਆ ਭੜਥੂ
ਉਸ ਦੀ ਬੇਟੀ ਨੇ ਕਿਹਾ ਕਿ ਉਸਦੇ ਪਿਤਾ ਹੈਂਡੀਕੈਪ ਹਨ ਅਤੇ ਉਸ ਦੀ ਮਾਂ ਇਕੱਲੀ ਘਰ ਵਿੱਚ ਕਮਾਉਣ ਵਾਲੀ ਸੀ ਜਿਸ ਨਾਲ ਉਨ੍ਹਾਂ ਦਾ ਖਰਚਾ ਚੱਲਦਾ ਸੀ, ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਗੁਜ਼ਾਰਾ ਵੀ ਹੁਣ ਮੁਸ਼ਕਿਲ ਨਾਲ ਹੀ ਚੱਲੇਗਾ ਜਿਸ ਕਰਕੇ ਪਰਿਵਾਰ ਵੱਲੋਂ ਇਨਸਾਫ਼ ਅਤੇ ਮਦਦ ਦੀ ਮੰਗ ਕੀਤੀ ਗਈ।
ਦਰਜਾ ਚਾਰ ਮਹਿਲਾ ਕਰਮਚਾਰੀ ਦੀ ਮੌਤ ਹੋਣ ਮਗਰੋਂ ਪਰਿਵਾਰ ਨੇ ਲਾਇਆ ਧਰਨਾ ਮਹਿਲਾ ਕਰਮਚਾਰੀ ਦੀ ਬਾਕੀ ਸਾਥੀਆਂ ਨੇ ਕਿਹਾ ਕਿ ਅਸੀਂ ਬੀਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਅਤੇ ਸਾਡੀ ਤਨਖਾਹ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਸਾਡੀ ਇਕ ਸਾਥੀ ਦੀ ਮੌਤ ਹੋ ਗਈ ਅਤੇ ਉਸਦਾ ਪਰਿਵਾਰ ਰੁਲ ਰਿਹਾ ਹੈ ਲੋੜ ਹੈ ਤੇ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ ਹੈ ਲਗਾਤਾਰ ਉਨ੍ਹਾਂ ਨੂੰ ਸਿਰਫ ਹੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ, ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਉਧਰ ਮ੍ਰਿਤਕ ਦੀ ਬੇਟੀ ਏਨਾ ਨੇ ਵੀ ਕਿਹਾ ਕਿ ਉਸ ਦੀ ਮਾਤਾ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਹੁਣ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜੋ: KTF ਨਾਲ ਸੰਬੰਧਿਤ 3 ਕਾਰਕੁੰਨ ਨਸ਼ੇ ਸਮੇਤ ਕਾਬੂ