ਪੰਜਾਬ

punjab

ETV Bharat / city

ਅੱਤਵਾਦ ਪੀੜਤ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਵੀ ਕੈਪਟਨ ਤੋਂ ਮੰਗੀ ਨੌਕਰੀ

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਮਾਮਲਾ ’ਚ ਅੱਤਵਾਦ ਪੀੜਤ ਕੇ ਕੇ ਬਾਵਾ ਨੇ ਕਿਹਾ ਕਿ ਉਹ ਖ਼ੁਦ ਅੱਤਵਾਦ ਪੀੜਤ ਹਨ। ਉਨ੍ਹਾਂ ਨੂੰ ਇਸ ਦੌਰਾਨ ਗੋਲੀਆਂ ਲੱਗੀਆਂ ਸਨ ਉਨ੍ਹਾਂ ਨੇ ਕਿਹਾ ਕਿ ਠੀਕ ਹੈ ਸਾਡੇ ਪਰਿਵਾਰਾਂ ਲਈ ਨੌਕਰੀਆਂ ਭਾਵੇਂ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ, ਪਰ ਸਰਕਾਰ ਨੂੰ ਲੋੜਵੰਦਾਂ ਨੂੰ ਹੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਨੇ ਜੋ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੂੰ ਹੁਣ ਭੁਲਾਇਆ ਜਾ ਚੁੱਕਾ ਹੈ ਜਦੋਂਕਿ ਕੁਝ ਨਵੇਂ ਆਗੂ ਪਾਰਟੀ ਨੇ ਸਿਰ ’ਤੇ ਬਿਠਾ ਲਏ ਹਨ।

ਅੱਤਵਾਦ ਪੀੜਤ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਵੀ ਕੈਪਟਨ ਤੋਂ ਮੰਗੀ ਨੌਕਰੀ
ਅੱਤਵਾਦ ਪੀੜਤ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਵੀ ਕੈਪਟਨ ਤੋਂ ਮੰਗੀ ਨੌਕਰੀ

By

Published : Jun 21, 2021, 7:45 PM IST

ਲੁਧਿਆਣਾ: ਕਾਂਗਰਸ ਵੱਲੋਂ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਉਥੇ ਹੀ ਹੁਣ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਜੋ ਕਿ ਖ਼ੁਦ ਵੀ ਅੱਤਵਾਦ ਪੀੜਤ ਹਨ ਉਨ੍ਹਾਂ ਦੇ ਕਾਲੇ ਦੌਰ ਦੌਰਾਨ ਹਮਲਾ ਹੋਇਆ ਸੀ ਅਤੇ ਇਸ ਦੌਰਾਨ ਉਹ ਗੋਲੀਆਂ ਦਾ ਸ਼ਿਕਾਰ ਹੋਏ ਸਨ ਹਾਲਾਂਕਿ ਉਨ੍ਹਾਂ ਦੀ ਜਾਨ ਤਾਂ ਬਚ ਗਈ, ਪਰ ਉਨ੍ਹਾਂ ਦੇ 2 ਸਾਥੀ ਜ਼ਰੂਰ ਇਸ ਦੌਰਾਨ ਮੌਤ ਦੇ ਮੂੰਹ ’ਚ ਚਲੇ ਗਏ। ਆਪਣੇ ਉਸ ਸਮੇਂ ਦੀਆਂ ਯਾਦਾਂ ਨੂੰ ਉਨ੍ਹਾਂ ਨੇ ਸਾਡੀ ਟੀਮ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਵੇਂ ਉਸ ਵੇਲੇ ਉਹ ਕਿਹੋ ਜਿਹੇ ਹਾਲਾਤ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਾਰਲੀਮੈਂਟ ਚੋਣਾਂ ਹੋਈਆਂ ਤਾਂ ਮੁੱਲਾਂਪੁਰ ਦਾਖਾ ਤੋਂ ਆਪਣੇ ਪਿੰਡ ਤੋਂ ਵੋਟ ਪਾਉਣ ਵਾਲੇ ਉਹ ਇਕਲੌਤੇ ਹੀ ਮੈਂਬਰ ਸਨ ਉਸ ਵੇਲੇ ਇਨ੍ਹਾਂ ਖ਼ੌਫ ਸੀ।

ਇਹ ਵੀ ਪੜੋ: Assembly Elections 2022: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੜ੍ਹਿਆ ‘ਝਾੜੂ’
ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਕਿਵੇਂ ਉਸ ਦੌਰਾਨ ਲਗਪਗ 3000 ਕਾਂਗਰਸੀ ਆਗੂ ਅਤੇ ਵਰਕਰ ਸ਼ਹੀਦ ਹੋ ਗਏ ਸਨ ਅਤੇ ਪੰਜਾਬ ਦੇ ਵਿੱਚ ਕੁੱਲ 32 ਹਜ਼ਾਰ ਦੇ ਕਰੀਬ ਲੋਕਾਂ ਦੀ ਅੱਤਵਾਦ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਲੁਧਿਆਣੇ ਟ੍ਰੇਨ ’ਚੋਂ ਕੱਢ ਕੇ ਸੈਂਕੜੇ ਲੋਕਾਂ ਨੇ ਮਾਰ ਦਿੱਤਾ ਗਿਆ।

ਅੱਤਵਾਦ ਪੀੜਤ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਵੀ ਕੈਪਟਨ ਤੋਂ ਮੰਗੀ ਨੌਕਰੀ

ਕੇ ਕੇ ਬਾਵਾ ਖ਼ੁਦ ਅੱਤਵਾਦ ਪੀੜਤ ਨੇ ਉਨ੍ਹਾਂ ਨੂੰ ਇਸ ਦੌਰਾਨ ਗੋਲੀਆਂ ਲੱਗੀਆਂ ਸਨ ਉਨ੍ਹਾਂ ਨੇ ਕਿਹਾ ਕਿ ਠੀਕ ਹੈ ਸਾਡੇ ਪਰਿਵਾਰਾਂ ਲਈ ਨੌਕਰੀਆਂ ਭਾਵੇਂ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ, ਪਰ ਸਰਕਾਰ ਨੂੰ ਲੋੜਵੰਦਾਂ ਨੂੰ ਹੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਨੇ ਜੋ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੂੰ ਹੁਣ ਭੁਲਾਇਆ ਜਾ ਚੁੱਕਾ ਹੈ ਜਦੋਂਕਿ ਕੁਝ ਨਵੇਂ ਆਗੂ ਪਾਰਟੀ ਨੇ ਸਿਰ ’ਤੇ ਬਿਠਾ ਲਏ ਹਨ।

ਉਹਨਾਂ ਨੇ ਕਿਹਾ ਕਿ ਖਾਸ ਕਰਕੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦਾ ਬਹੁਤਾ ਸਨਮਾਨ ਹੁੰਦਾ ਹੈ ਜਦੋਂ ਕਿ ਆਪਣਿਆਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਵੀ ਪੜ੍ਹੇ ਲਿਖੇ ਹਨ, ਪਰ ਨੌਕਰੀਆਂ ਨਹੀਂ ਮਿਲੀਆਂ ਸ਼ਾਇਦ ਉਹ ਵਿਧਾਇਕ ਨਹੀਂ ਹਨ ਇਸ ਕਰਕੇ ਇਹ ਵਿਤਕਰਾ ਕੀਤਾ ਗਿਆ।

ਉਧਰ ਦੂਜੇ ਪਾਸੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਚਿੰਤਨ ਦੀ ਬੇਹੱਦ ਲੋੜ ਹੈ ਕਿਉਂਕਿ ਅੱਜ ਵਰਕਰ ਪੁਰਾਣੇ ਕਾਂਗਰਸੀ ਆਗੂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕਾਫ਼ੀ ਪਰੇਸ਼ਾਨੀ ਹਨ। ਉਨ੍ਹਾਂ ਨੇ ਵੀ ਕਿਹਾ ਕਿ ਕਾਂਗਰਸ ਦੀ ਕਮਾਨ ਅਤੇ ਇੰਚਾਰਜ ਅਜਿਹੇ ਲੋਕਾਂ ਨੂੰ ਬਣਾਇਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਿਆ ਕੋਈ ਹਿਮਾਚਲ ਧੋਂਦਾ ਹੈ ਕੋਈ ਕਿਤੋਂ ਅਤੇ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਲਾਇਆ ਹੈ ਜਿਸ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜੋ: Punjab Congress Conflict: ਸਿੱਧੂ ਸਰਕਾਰ ’ਚ ਰਹਿ ਕਿਉਂ ਨਹੀਂ ਬਦਲ ਸਕੇ ਸਿਸਟਮ: ਬਿੱਟੂ

ABOUT THE AUTHOR

...view details