ਲੁਧਿਆਣਾ:ਸ਼ਹਿਰ ‘ਚ ਦਿਨ ਬ ਦਿਨ ਲੁੱਟ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਹਾਲ ਹੀ ਵਿੱਚ ਲੁਟੇਰਿਆਂ ਵਲੋਂ ਲੁੱਟ ਦੀ ਫਿਰਾਕ ਨਾਲ ਬੱਚੇ ਦਾ ਕਤਲ ਕਰ ਦਿੱਤਾ ਸੀ।ਇਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦੇ ਹੋਏ 3 ਕਾਤਲ ਮੁਲਜ਼ਮਾਂ ਨੂੁੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਲੁੱਟ ਦੀ ਫਿਰਾਕ ਨਾਲ ਲੜਕੇ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਦੇ ਧੱਕੇ - ਬੱਚੇ ਦਾ ਕਤਲ
ਲੁੱਟ ਦੀ ਫਿਰਾਕ ਨਾਲ 17 ਸਾਲਾ ਲੜਕੇ ਦਾ ਕਤਲ ਕਰਨ ਵਾਲੇ 3 ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਹਥਿਆਰ ਤੇ ਲੁੱਟ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬੀਤੀ 28 ਅਪ੍ਰੈਲ ਨੂੰ ਕੁਝ ਅਣਪਛਾਤਿਆਂ ਦੇ ਵੱਲੋਂ 33 ਫੁੱਟਾ ਰੋਡ ‘ਤੇ ਇਕ ਸਤਾਰਾਂ ਸਾਲ ਦੇ ਬੱਚੇ ਤੋਂ ਮੋਬਾਇਲ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸ ਬੱਚੇ ਨੇ ਉਨ੍ਹਾਂ ਅਣਪਛਾਤਿਆਂ ਦੇ ਨਾਲ ਧੱਕਾਮੁੱਕੀ ਵੀ ਹੋਈ ਜਿਸ ਦੇ ਚਲਦਿਆਂ ਉਨ੍ਹਾਂ ਅਣਪਛਾਤਿਆਂ ਵੱਲੋਂ ਉਸ ਬੱਚੇ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ ਗਿਆ ਅਤੇ ਉਸ ਬੱਚੇ ਕੋਲੋਂ ਮੋਬਾਇਲ ਵੀ ਖੋਹ ਕੇ ਲੈ ਗਏ ਜਦੋਂ ਉਸ ਬੱਚੇ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸ ਬੱਚੇ ਨੂੰ ਰਾਜਿੰਦਰਾ ਹਸਪਤਾਲ ਵਿਚ ਪਹੁੰਚਾਇਆ ਅਤੇ ਇਲਾਜ ਦੌਰਾਨ ਉਸ ਲੜਕੇ ਦੀ ਮੌਤ ਹੋ ਗਈ ਅਤੇ ਅਤੇ ਏਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਪੁਲੀਸ ਪਾਰਟੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਬੜੀ ਮੁਸ਼ਤੈਦੀ ਦੇ ਨਾਲ ਉਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ Body:ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਦੇ ਪਹਿਲੇ ਵੀ ਗਈ ਮਾਮਲੇ ਦਰਜ ਹਨ ਜਿਨ੍ਹਾਂ ਕੋਲੋਂ ਇਕ ਤੇਜ਼ਧਾਰ ਛੁਰਾ ਅਤੇ ਚਾਰ ਮੋਬਾਇਲ ਰਿਕਵਰ ਕੀਤੇ ਗਏ ਹਨ ਅਤੇ ਬਾਕੀ ਰਿਮਾਂਡ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ
ਇਹ ਵੀ ਪੜੋ:ਪੰਜਾਬ ਪੁਲਿਸ ਦਾ ਡੰਡਾ! ਸਬਜ਼ੀ ਵਾਲੇ ਤੋਂ ਬਾਅਦ ਹੁਣ ਦਰਜੀ ਦੀ ਆਈ ਸ਼ਾਮਤ