ਲੁਧਿਆਣਾ: ਚੀਮਾ ਚੌਕ ਨੇੜੇ ਆਰ ਕੇ ਰੋਡ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵੱਡੀ ਫ਼ੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਨਾਲ ਹੰਗਾਮਾ ਹੋ ਗਿਆ ਅਤੇ ਹਫੜਾ ਦਫੜੀ ਮਚ ਗਈ। ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁੱਜੀ ਅੱਗ ਬੁਝਾਊ ਅਮਲੇ ਦੀ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
ਲੁਧਿਆਣਾ: ਚੀਮਾ ਚੌਕ ਨੇੜੇ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ - ਲੁਧਿਆਣਾ ਚੀਮਾ ਚੌਕ
ਲੁਧਿਆਣਾ ਚੀਮਾ ਚੌਕ ਨੇੜੇ ਆਰ ਕੇ ਰੋਡ 'ਤੇ ਸਥਿਤ ਇੱਕ ਧਾਗਾ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਨਾਲ ਹਫਰਾ ਦਫੜੀ ਮਚ ਗਈ। ਹਾਲਾਂਕਿ ਅੱਗ ਬੁਝਾਊ ਅਮਲੇ ਨੇ ਵੱਡੀ ਮਸ਼ਕਤ ਤੋਂ ਬਾਅਦ ਅੱਗ 'ਚ ਕਾਬੂ ਪਾ ਲਿਆ ਹੈ।
ਇਸ ਦੌਰਾਨ ਅੱਗ ਬੁਝਾਊ ਅਮਲੇ ਦੇ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ 12 ਵਜੇ ਦੇ ਕਰੀਬ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਅੱਗ ਬੁਝਾਉ ਅਮਲੇ ਦੀਆਂ ਗੱਡੀਆਂ ਭੇਜ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਬੁਝਾਉਣ 'ਚ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਕਿਉਂਕਿ ਫੈਕਟਰੀ ਬਹੁਤ ਵੱਡੀ ਸੀ। 9 ਗੱਡੀਆਂ ਹੁਣ ਤੱਕ ਅੱਗ 'ਤੇ ਕਾਬੂ ਪਾਉਣ 'ਚ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਗੁਆਂਢੀਆਂ ਨੇ ਹੀ ਫੈਕਟਰੀ 'ਚੋਂ ਧੂੰਆਂ ਨਿਕਲਦਾ ਵੇਖਿਆ। ਜ਼ਿਕਰਯੋਗ ਹੈ ਕਿ ਫੈਕਟਰੀ ਕਾਫ਼ੀ ਸਮੇ ਤੋਂ ਬੰਦ ਪਈ ਹੋਈ ਸੀ।