ਮਾਛੀਵਾੜਾ ਸਾਹਿਬ: ਰੋਪੜ ਰੋਡ਼ 'ਤੇ ਸਥਿਤ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਿਰ, ਜਿਸ ਨੂੰ ਕੁਟੀਆ ਮੰਦਿਰ ਵੀ ਕਿਹਾ ਜਾਂਦਾ ਹੈ। ਜਿਸ ਬਾਰੇ ਮਾਨਤਾ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਕਾਲ ਦੇ ਸਮੇਂ ਕੁਝ ਸਮਾਂ ਇਸ ਥਾਂ 'ਤੇ ਬਤੀਤ ਕੀਤਾ ਸੀ। ਉਨ੍ਹਾਂ ਨੇ ਹੀ ਇੱਥੇ ਪੰਜਮੁਖੀ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ। ਇਸੇ ਸਥਾਨ 'ਤੇ ਉਨ੍ਹਾਂ ਨੂੰ ਮਿਲੇ ਵਰਦਾਨ ਮੁਤਾਬਕ ਹਰ ਰੋਜ਼ ਢਾਈ ਪੱਲ ਲਈ ਗੰਗਾ ਆਉਂਦੀ ਸੀ ।
ਕੁਝ ਸਾਲ ਪਹਿਲਾਂ ਤੱਕ ਜਦੋਂ ਅਜੇ ਮਾਛੀਵਾੜਾ ਸਾਹਿਬ ਦੀ ਤਰੱਕੀ ਨੇ ਇਸ ਦੇ ਪਵਿੱਤਰ ਪਾਣੀ ਨੂੰ ਪਲੀਤ ਨਹੀਂ ਕੀਤਾ ਸੀ। ਇੱਥੇ ਆਪਣੇ ਸਗੇ ਸਬੰਧੀਆਂ ਦੀਆਂ ਅਸਥੀਆਂ ਵੀ ਜਲ ਪਰਵਾਹ ਕਰਦੇ ਰਹੇ ਸਨ। ਇਸ ਸਬੰਧੀ ਪ੍ਰਬੰਧਕ ਕਮੇਟੀ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਪਵਿੱਤਰ ਨਾਲੇ ਵਿੱਚ ਬਣੇ ਸਰੋਵਰ ਵਿੱਚ ਢਾਈ ਪੌੜੀਆਂ ਤੋਂ ਵੱਧ ਦਾ ਨਿਰਮਾਣ ਨਹੀਂ ਹੁੰਦਾ।