ਲੁਧਿਆਣਾ:ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਸਰਕਾਰ ਨੇ ਬਾਰਵੀਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ (Exam) ਰੱਦ ਕਰਨ ਦਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਲਿਆ-ਮਿਲਿਆ ਪ੍ਰਤੀਕਰਨ ਸਾਹਮਣੇ ਆ ਰਿਹਾ ਹੈ। ਜਿਆਦਾਤਰ ਵਿਦਿਆਰਥੀ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦੇ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪੇਪਰਾਂ (Exam) ਲਈ ਬਹੁਤ ਤਿਆਰੀ ਕਰ ਰਹੇ ਹਨ ਪਰ ਹੁਣ ਉਹਨਾਂ ਦੀ ਸਾਰੀ ਮਿਹਨਤ ’ਤੇ ਪਾਣੀ ਫਿਰ ਗਿਆ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ ਉਹਨਾਂ ਦੀ ਪੜਾਈ ’ਤੇ ਬਹੁਤ ਅਸਰ ਪਵੇਗਾ ਤੇ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਵੇਗਾ। ਉਥੇ ਦੂਜੇ ਪਾਸੇ ਕਈ ਵਿਦਿਆਰਥੀ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਨ।
ਇਹ ਵੀ ਪੜੋ: Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ