ਪੰਜਾਬ

punjab

ETV Bharat / city

ਸੂਬਾ ਸਰਕਾਰ ਕਿਸਾਨਾਂ ਦਾ ਨਹੀਂ ਗੈਂਗਸਟਰਾਂ ਦਾ ਦੇ ਰਹੀ ਸਾਥ: ਮਜੀਠੀਆ - ਬਿਕਰਮ ਮਜੀਠੀਆ

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਸਬੰਧੀ ਕਿਹਾ ਕਿ ਫ਼ਸਲ ਕਿਸਾਨਾਂ ਵੱਲੋਂ ਉਗਾਈ ਜਾਂਦੀ ਹੈ ਅਤੇ ਉਸ ਦੀ ਅਦਾਇਗੀ ਕਿਸ ਰਾਹੀਂ ਹੋਵੇਗੀ ਇਹ ਫੈਸਲਾ ਵੀ ਕਿਸਾਨਾਂ ਦਾ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ’ਚ ਭਾਜਪਾ ਦੀ ਸਰਕਾਰ ਦੀ ਸ਼ਹਿ ’ਤੇ ਸਭ ਕੁਝ ਹੋ ਰਿਹਾ ਹੈ।

ਸੂਬਾ ਸਰਕਾਰ ਕਿਸਾਨਾਂ ਦਾ ਨਹੀਂ ਗੈਂਗਸਟਰਾਂ ਦਾ ਦੇ ਰਹੀ ਸਾਥ: ਮਜੀਠੀਆ
ਸੂਬਾ ਸਰਕਾਰ ਕਿਸਾਨਾਂ ਦਾ ਨਹੀਂ ਗੈਂਗਸਟਰਾਂ ਦਾ ਦੇ ਰਹੀ ਸਾਥ: ਮਜੀਠੀਆ

By

Published : Mar 31, 2021, 7:01 PM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਲੁਧਿਆਣਾ ’ਚ ਸੁਰਿੰਦਰ ਗਰੇਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਬਿਕਰਮ ਮਜੀਠੀਆ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਅੱਜ ਹਰ ਵਰਗ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਪਰ ਸਰਕਾਰ ਇਹ ਸਭ ਸਾਬਿਤ ਕਰਨ ’ਚ ਨਾਕਾਮ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ’ਚ ਭਾਜਪਾ ਦੀ ਸਰਕਾਰ ਦੀ ਸ਼ਹਿ ’ਤੇ ਸਭ ਕੁਝ ਹੋ ਰਿਹਾ ਹੈ।
ਇਹ ਵੀ ਪੜੋ: ਪਰਿਵਾਰ ਨੇ ਜਨੇਪੇ ਲਈ ਮਹਿਲਾ ਡਾਕਟਰ 'ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ

ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਡੀਐੱਸਜੀਐੱਮਸੀ ਚੋਣਾਂ ਤੋਂ ਸਿਆਸੀ ਪਾਰਟੀ ਹੋਣ ਕਰਕੇ ਦੂਰ ਰੱਖਣ ਦੇ ਫੈਸਲੇ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਅਤੇ ਹੋਰ ਕੁਝ ਆਗੂ ਪੂਰੀ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਤੋਂ ਡਰੇ ਹੋਏ ਨੇ ਕਿਉਂਕਿ ਉਨ੍ਹਾਂ ਨੇ ਦਿੱਲੀ ਵਿੱਚ ਜੋ ਕੰਮ ਕਰਵਾਏ ਨੇ ਉਹ ਕਾਬਿਲੇ ਤਾਰੀਫ਼ ਹਨ। ਇਸ ਦੌਰਾਨ ਉਨ੍ਹਾਂ ਮੁੜ ਤੋਂ ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਕੋਲ ਗੈਂਗਸਟਰਾਂ ਲਈ ਤਾਂ ਲੱਖਾਂ ਕਰੋੜਾਂ ਦੇ ਵਕੀਲ ਕਰਨ ਲਈ ਪੈਸੇ ਨੇ ਪਰ ਕਿਸਾਨਾਂ ਦੀ ਪੈਰਵੀ ਕਰਨ ਲਈ ਪੈਸੇ ਨਹੀਂ ਹਨ।

ਇਹ ਵੀ ਪੜੋ: ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਕੂਲ ਖੋਲ੍ਹਣ ਦੀ ਕੀਤੀ

ਬਿਕਰਮ ਮਜੀਠੀਆ ਮਲੋਟ ’ਚ ਐੱਮਐੱਲਏ ਤੇ ਹੋਏ ਹਮਲੇ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਸੂਬਾ ਸਰਕਾਰ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਇਸ ਕਰਕੇ ਡੀਜੀਪੀ ਪੰਜਾਬ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾਂ ਤਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੈ।

ABOUT THE AUTHOR

...view details