ਲੁਧਿਆਣਾ ਤੋਂ ਸਪੈਸ਼ਲ ਟਾਸਕ ਫੋਰਸ ਨੇ 120 ਗ੍ਰਾਮ ਹੈਰੋਇਨ ਬਰਾਮਦ ਕੀਤੀ - special task force
ਸਪੈਸ਼ਲ ਟਾਸਕ ਫੋਰਸ ਨੇ ਇਕ ਨਾਕੇ ਦੌਰਾਨ 120 ਗ੍ਰਾਮ ਹੈਰੋਇਨ ਬਰਾਮਦ ਕੀਤੀ । ਉਨ੍ਹਾਂ ਮੁਤਾਬਿਕ ਇਸ ਦੀ ਕੀਮਤ 60 ਲੱਖ ਦੇ ਆਸ ਪਾਸ ਹੈ।
ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਬੇਅੰਤ ਨਗਰ ਵਿੱਖੇ ਮਿਲੀ ਜਾਣਕਾਰੀ ਮੁਤਾਬਿਕ ਵਿਸ਼ੇਸ਼ ਨਾਕਾਬੰਦੀ ਕਰਕੇ ਇੱਕ ਸਵਿਫਟ ਕਾਰ ਸਵਾਰ ਵਿਅਕਤੀ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ।
ਈਟੀਵੀ ਭਾਰਤ ਨਾਲ ਹੋਈ ਗੱਲਬਾਤ ਦੌਰਾਨ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਐਸ.ਆਈ ਗੁਰਚਰਨ ਸਿੰਘ ਕੋਲ ਮੁਖਬਰੀ ਆਈ ਸੀ ਕਿ ਇੱਕ ਵਿਅਕਤੀ ਫੋਕਲ ਪੋਆਇੰਟ ਸਾਈਡ ਤੋਂ 33 ਫੁੱਟਾ ਰੋਡ ਮੁੰਡੀਆ ਵਿੱਚ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਐਸ.ਟੀ.ਐਫ ਪੁਲਿਸ ਨੇ ਨਾਕਾਬੰਦੀ ਦੌਰਾਨ ਇਸ ਵਿਅਕਤੀ ਨੂੰ 120 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ । ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀ ਖਿਲਾਫ N.D.P.S ਐਕਟ ਦੇ ਅਧੀਨ ਥਾਣਾ ਜਮਾਲਪੁਰ ਵਿੱਚ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ । ਜਾਣਕਾਰੀ ਮੁਤਾਬਿਕ ਫੜੀ ਗਈ ਹੈਰੋਇਨ ਦੀ ਕੀਮਤ 60 ਲੱਖ ਦੇ ਆਸ ਪਾਸ ਹੈ।