ਪੰਜਾਬ

punjab

ETV Bharat / city

Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’ - ਪੈਸੇ ਕਮਾਉਂਦਾ ਹੈ

12 ਜੂਨ ਨੂੰ ਬਾਲ ਮਜਦੂਰੀ ਮੁਕਤੀ ਦਿਵਸ (Child Labor Liberation Day) ਮਨਾਇਆ ਜਾਂਦਾ ਹੈ ਉਥੇ ਲੁਧਿਆਣਾ ’ਚ ਮਹਿਜ਼ 12 ਸਾਲ ਦੀ ਉਮਰ ਦਾ ਬਾਲ ਸੜਕ ’ਤੇ ਬੈਠ ਕੇ ਕੜਾਕੇ ਦੀ ਧੁੱਪ ਅਤੇ ਤਪਦੀ ਗਰਮੀ ਵਿੱਚ ਘੜੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ।

Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’
Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’

By

Published : Jun 12, 2021, 10:00 AM IST

ਲੁਧਿਆਣਾ:ਜਿਥੇ ਇੱਕ ਪਾਸੇ 12 ਜੂਨ ਨੂੰ ਬਾਲ ਮਜਦੂਰੀ ਮੁਕਤੀ ਦਿਵਸ (Child Labor Liberation Day) ਮਨਾਇਆ ਜਾਂਦਾ ਹੈ ਉਥੇ ਅਜੇ ਵੀ ਸਾਡੇ ਦੇਸ਼ ਵਿੱਚ ਬਹੁਤ ਗਿਣਤੀ ਬੱਚੇ ਬਾਲ ਮਜਦੂਰੀ (Child labor) ਕਰ ਰਹੇ ਹਨ। ਅੱਜ ਤੁਹਾਨੂੰ ਮਿਲਾਉਂਦੇ ਹਾਂ ਵਿਕਾਸ ਨਾਲ ਜੋ ਸਿਰਫ 12 ਸਾਲ ਦਾ ਹੈ ਤੇਖ਼ੁਦ ਧੁੱਪ ’ਚ ਸੜ ਕੇ ਲੋਕਾਂ ਲਈ ਠੰਡੇ ਪਾਣੀ ਦਾ ਇੰਤਜ਼ਾਮ ਕਰ ਰਿਹਾ ਹੈ, ਜਾਨੀ 12 ਸਾਲ ਦਾ ਵਿਕਾਸ ਪੜਾਈ ਕਰਨ ਦੀ ਉਮਰ ਵਿੱਚ ਲੋਕਾਂ ਨੂੰ ਘੜੇ ਵੇਚ ਰਿਹਾ ਹੈ।

ਬਾਲ ਮਜਦੂਰੀ ਮੁਕਤੀ

ਇਹ ਵੀ ਪੜੋ: World Day Against Child Labour :" ਮਜਬੂਰੀ ਤੇ ਮਜਦੂਰੀ 'ਚ ਗੁਆਚਿਆ ਬਚਪਨ"
ਸਾਡੀ ਟੀਮ ਨੇ ਜਦੋਂ ਵਿਕਾਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਘਰ ਦੀਆਂ ਮਜਬੂਰੀਆਂ ਕਰਕੇ ਉਸ ਨੂੰ ਇਹ ਕੰਮ ਕਰਨਾ ਪੈਂਦਾ ਹੈ, ਕਿਉਂਕਿ ਘਰ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਹਨ। ਵਿਕਾਸ ਨੇ ਕਿਹਾ ਕਿ ਉਹ ਪੂਰੇ ਦਿਨ ਵਿੱਚ 400 ਤੋਂ ਲੈ ਕੇ 500 ਰੁਪਏ ਤੱਕ ਕਮਾ ਲੈਂਦਾ ਹੈ ਅਤੇ ਜਿੰਨੇ ਵੀ ਪੈਸੇ ਕਮਾਉਂਦਾ ਹੈ ਆਪਣੀ ਮਾਂ ਨੂੰ ਦੇ ਦਿੰਦਾ ਹੈ।

ਉਸ ਨੇ ਦੱਸਿਆ ਕਿ ਇੱਕ ਘੜਾ ਉਸ ਨੂੰ 150 ਰੁਪਏ ਦਾ ਪੈਂਦਾ ਹੈ ਅਤੇ ਉਹ ਇਸ ਨੂੰ 180 ਜਾਂ ਫਿਰ 200 ਤੱਕ ਵੀ ਵੇਚ ਦਿੰਦਾ ਹੈ ਜਿਸ ’ਚੋਂ ਉਸ ਨੂੰ 30-40 ਰੁਪਏ ਬਚ ਜਾਂਦੇ ਹਨ। ਵਿਕਾਸ ਨੇ ਦੱਸਿਆ ਕਿ ਉਹ ਦੂਜੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਸਕੂਲ ਬੰਦ ਹੋਣ ਕਰਕੇ ਪਰਿਵਾਰ ਨੂੰ ਆਰਥਿਕ ਤੰਗੀ ’ਚੋਂ ਕੱਢਣ ਲਈ ਇਹ ਕੰਮ ਕਰ ਰਿਹਾ ਹੈ।

ਇਹ ਵੀ ਪੜੋ: summer Season: ਗਰਮੀ ਤੋਂ ਰਾਹਤ ਪਾਉਣ ਲਈ ਦਾਅ ’ਤੇ ਲਾਈ ਜਾਨ

ABOUT THE AUTHOR

...view details