ਪੰਜਾਬ

punjab

ETV Bharat / city

ਕੇਂਦਰੀ ਬਜਟ ਨੂੰ ਲੈ ਕੇ ਸਾਈਕਲ ਇੰਡਸਟਰੀ ਨੂੰ ਵਿਸ਼ੇਸ਼ ਉਮੀਦਾਂ - ਸਾਈਕਲ ਇੰਡਸਟਰੀ

ਯੂਸੀਪੀਐਮਏ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਕਿ ਅੱਜ ਸਨਅਤ ਖ਼ਤਮ ਹੋਣ ਕੰਢੇ ਹੈ। ਛੋਟੀਆਂ ਅਤੇ ਮੱਧਮ ਸਨਅਤਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਨਹੀਂ ਮਿਲ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਸਾਲ ਉਮੀਦਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿੰਨੇ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਅੱਜ ਸੰਸਦ ਵਿਚ ਜੇਕਰ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਕੋਈ ਤਜਵੀਜ਼ ਨਹੀਂ ਰੱਖਦੀ ਤਾਂ ਉਸ ਦਾ ਵਿਰੋਧ ਕਰ ਦੇਣਾ ਚਾਹੀਦਾ ਹੈ।

ਕੇਂਦਰੀ ਬਜਟ ਨੂੰ ਲੈ ਕੇ ਸਾਈਕਲ ਇੰਡਸਟਰੀ ਨੂੰ ਵਿਸ਼ੇਸ਼ ਉਮੀਦਾਂ
ਕੇਂਦਰੀ ਬਜਟ ਨੂੰ ਲੈ ਕੇ ਸਾਈਕਲ ਇੰਡਸਟਰੀ ਨੂੰ ਵਿਸ਼ੇਸ਼ ਉਮੀਦਾਂ

By

Published : Feb 1, 2021, 10:39 AM IST

Updated : Feb 1, 2021, 10:44 AM IST

ਲੁਧਿਆਣਾ: ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਥਾਨਕ ਸਨਤਕਾਰਾਂ ਨੂੰ ਵਿਸ਼ੇਸ਼ ਉਮੀਦਾਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਛੋਟੇ ਅਤੇ ਮੱਧਮ ਇੰਡਸਟਰੀ ਨੂੰ ਸਰਕਾਰ ਬਜਟ ਵਿੱਚ ਕੁੱਝ ਤਰਜੀਹ ਜ਼ਰੂਰ ਮਿਲੇਗੀ। ਯੂਸੀਪੀਐਮਏ ਦੇ ਪ੍ਰਧਾਨ ਡੀ.ਐਸ ਚਾਵਲਾ ਨੇ ਕਿਹਾ ਹੈ ਕਿ ਸਰਕਾਰ ਨੂੰ ਸਾਈਕਲ ਇੰਡਸਟਰੀ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਚਾਈਨਾ ਉਨ੍ਹਾਂ ਦਾ ਵੱਡਾ ਮੁਕਾਬਲਾ ਹੈ।

ਸਨਅਤ ਖ਼ਤਮ ਹੋਣ ਕੰਢੇ

ਕੇਂਦਰੀ ਬਜਟ ਨੂੰ ਲੈ ਕੇ ਸਾਈਕਲ ਇੰਡਸਟਰੀ ਨੂੰ ਵਿਸ਼ੇਸ਼ ਉਮੀਦਾਂ
  • ਯੂਸੀਪੀਐਮਏ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਕਿ ਅੱਜ ਸਨਅਤ ਖ਼ਤਮ ਹੋਣ ਕੰਢੇ ਹੈ। ਛੋਟੀਆਂ ਅਤੇ ਮੱਧਮ ਸਨਅਤਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਨਹੀਂ ਮਿਲ ਰਹੀ।
  • ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਸਾਲ ਉਮੀਦਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿੰਨੇ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਅੱਜ ਸੰਸਦ ਵਿਚ ਜੇਕਰ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਕੋਈ ਤਜਵੀਜ਼ ਨਹੀਂ ਰੱਖਦੀ ਤਾਂ ਉਸ ਦਾ ਵਿਰੋਧ ਕਰ ਦੇਣਾ ਚਾਹੀਦਾ ਹੈ।
  • ਉਨ੍ਹਾਂ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਲੁਧਿਆਣਾ ਦੀਆਂ ਛੋਟੀਆਂ ਅਤੇ ਮੱਧਮ ਸਨਅਤਾਂ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਵੇਗੀ।

ਸਨਅਤਕਾਰਾਂ ਦੀ ਮੰਗ

ਉਨ੍ਹਾਂ ਨੇ ਕਿਹਾ ਕਿ ਸਾਈਕਲ ਚਲਾਉਣ ਲਈ ਸੜਕਾਂ 'ਤੇ ਵੱਖਰੇ ਟਰੈਕ ਬਨਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕੱਚੇ ਮਾਲ ਦੇ ਵਿੱਚ ਰਿਆਇਤਾਂ ਦੇਣੀਆਂ ਚਾਹੀਦੀਆਂ ਨੇ ਅਤੇ ਜੀਐੱਸਟੀ ਰਿਫੰਡ ਵਾਪਿਸ ਹੋਣੇ ਚਾਹੀਦੇ ਨੇ ਅਤੇ ਨਾਲ ਹੀ ਸਾਈਕਲਾਂ ਤੇ ਜੀਐਸਟੀ ਘਟਾਉਣਾ ਚਾਹੀਦਾ ਹੈ ।

Last Updated : Feb 1, 2021, 10:44 AM IST

ABOUT THE AUTHOR

...view details