ਲੁਧਿਆਣਾ: ਜ਼ਿਲ੍ਹੇ ਵਿੱਚ ਨਿਊ ਅਸ਼ੋਕ ਨਗਰ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤ ਆਪਣੇ ਹੀ ਮਾਪਿਆਂ ਲਈ ਕਪੁੱਤ ਬਣ ਗਿਆ ਅਤੇ ਉਸ ਨੇ ਆਪਣੀ ਹੀ ਮਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੂਰਾ ਮਾਮਲਾ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ 26 ਸਾਲ ਦੇ ਸੁਰਿੰਦਰ ਸਿੰਘ ਉਰਫ ਟਿੰਕੂ ਸੁਭਾਅ ਤੋਂ ਗੁਸੈਲ ਹੈ ਅਤੇ ਦੁਪਹਿਰ ਚ ਜਦੋਂ ਉਸ ਦੀ ਪਸੰਦ ਦੀ ਸਬਜ਼ੀ ਨਹੀਂ ਬਣੀ ਤਾਂ ਉਸ ਨੇ ਆਪਣੀ ਹੀ ਮਾਂ ਨਾਲ ਕੁੱਟਮਾਰ ਕੀਤੀ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਫਿਰ ਲੋਹੇ ਦੀ ਰੋਡ ਨਾਲ ਵੀ ਕੁੱਟਿਆ ਜਿਸ ਤੋਂ ਬਾਅਦ ਜਦੋਂ ਉਸ ਦੇ ਪਿਤਾ ਵਿੱਚ ਬਚਾਅ ਕਰਨ ਆਏ ਤਾਂ ਉਸ ਦੀ ਵੀ ਟਿੰਕੂ ਨੇ ਕੁੱਟਮਾਰ ਕੀਤੀ ਅਤੇ ਅੰਤ ਹਸਪਤਾਲ ਚ ਜਦੋਂ ਜਖਮੀ ਮਾਂ ਨੂੰ ਲਿਜਾਇਆ ਗਿਆ ਤਾਂ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਮੁਲਜ਼ਮ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ ਇਹ ਬੇਰੁਜ਼ਗਾਰ ਹੈ।