ਲੁਧਿਆਣਾ:2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਥੇ ਹੀ ਅਤਿ ਸੰਵੇਦਨਸ਼ੀਲ ਕਹੇ ਜਾਣ ਵਾਲੇ ਹਲਕੇ ਆਤਮ ਨਗਰ ਵਿੱਚ ਕਿਸੇ ਨੇ ਅਕਾਲੀ ਦਲ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਦੇ ਪੋਸਟਰਾਂ ਉਪਰ ਕਾਲਖ ਮਲ ਦਿੱਤੀ ਹੈ। ਜਿਸ ਨੂੰ ਲੈ ਕੇ ਹਰੀਸ਼ ਰਾਏ ਢਾਂਡਾ ਵਿਰੋਧੀਆਂ 'ਤੇ ਵਰ੍ਹਦੇ ਨਜ਼ਰ ਆਏ।
ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਬੈਨਰ ਉਤਾਰੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਕੁਝ ਅਜਿਹੇ ਲੋਕ ਹਨ, ਜੋ ਆਪਣੀ ਤਾਕਤ ਦਾ ਸਹਾਰਾ ਲੈ ਰਹੇ ਹਨ।