ਪੰਜਾਬ

punjab

ETV Bharat / city

ਧਾਗੇ ਦੀਆਂ ਕੀਮਤਾਂ 'ਚ 35 ਫੀਸਦੀ ਦਾ ਵਾਧਾ ਹੋਣ ਕਾਰਨ ਛੋਟੇ ਵਪਾਰੀ ਪਰੇਸ਼ਾਨ

ਰੂ ਦੀਆਂ ਕੀਮਤ 'ਚ ਲਗਾਤਾਰ ਆ ਰਹੇ ਉਛਾਲ ਕਾਰਨ ਧਾਗੇ ਦੀਆਂ ਕੀਮਤਾਂ 'ਚ 35 ਫੀਸਦੀ ਵਾਧਾ ਹੋ ਗਿਆ ਹੈ। ਧਾਗੇ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਮੱਧਮ ਵਰਗ ਦੇ ਵਪਾਰੀ ਤੇ ਕਪੜਾ ਵਪਾਰੀਆਂ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਗੇ ਦੀਆਂ ਕੀਮਤਾਂ ਵੱਧਣ ਕਾਰਨ ਲੁਧਿਆਣਾ ਦੇ ਛੋਟੇ ਵਪਾਰੀ ਪਰੇਸ਼ਾਨ ਹਨ।

ਧਾਗੇ ਦੀਆਂ ਕੀਮਤਾਂ 'ਚ ਵਾਧਾ
ਧਾਗੇ ਦੀਆਂ ਕੀਮਤਾਂ 'ਚ ਵਾਧਾ

By

Published : Jan 17, 2021, 10:57 AM IST

ਲੁਧਿਆਣਾ: ਰੂ ਦੀਆਂ ਕੀਮਤ 'ਚ ਲਗਾਤਾਰ ਆ ਰਹੇ ਉਛਾਲ ਦਾ ਅਸਰ ਲੁਧਿਆਣਾ ਦੇ ਕਪੜਾ ਵਪਾਰੀਆਂ 'ਤੇ ਵੀ ਨਜ਼ਰ ਆ ਰਿਹਾ ਹੈ। ਰੂ ਦੀਆਂ ਕੀਮਤਾਂ 'ਚ ਵਾਧੇ ਕਾਰਨ ਮੱਧਮ ਵਰਗ ਤੇ ਛੋਟੇ ਵਪਾਰੀ ਪਰੇਸ਼ਾਨ ਹਨ।

ਧਾਗੇ ਦੀਆਂ ਕੀਮਤਾਂ 'ਚ ਵਾਧਾ

ਕਾਟਨ ਯਾਰਨ ਦੀ ਵੱਧ ਰਹੀ ਡਿਮਾਂਡ ਦੇ ਚਲਦੇ ਧਾਗੇ ਦੀਆਂ ਕੀਮਤਾਂ 'ਚ 35 ਫੀਸਦੀ ਵਾਧਾ ਹੋਇਆ ਹੈ। ਇਸ ਦੇ ਚੱਲਦੇ ਲੁਧਿਆਣਾ 'ਚ ਕਪੜੇ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਬੇਹਦ ਪਰੇਸ਼ਾਨ ਹਨ। ਲੁਧਿਆਣਾ ਤੋਂ ਇਲਾਵਾ ਪਾਣੀਪਤ ਅਤੇ ਉੱਤਰ ਪ੍ਰਦੇਸ਼ 'ਚ ਵੀ ਧਾਗੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵੱਧਣ ਕਾਰਨ ਉਨ੍ਹਾਂ ਦੀ ਪ੍ਰੋਡਕਸ਼ਨ ਪ੍ਰਭਾਵਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਕੋਰੋਨਾ ਵਾਇਰਸ ਦੇ ਦੌਰਾਨ ਲੌਕਡਾਊਨ ਦੇ ਚਲਦੇ ਉਨ੍ਹਾਂ ਨੂੰ ਆਰਥਿਕ ਮੰਦੀ ਦੀ ਮਾਰ ਝੱਲਣੀ ਪਈ। ਹੁਣ ਕੱਚਾ ਮਾਲ ਮਹਿੰਗਾ ਹੋਣ ਦੇ ਚੱਲਦੇ ਉਹ ਆਪਣੇ ਆਰਡਰਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਹਨ।

ਇਸ ਸਬੰਧੀ ਧਾਗਾ ਬਜ਼ਾਰ ਦੇ ਪ੍ਰਧਾਨ ਲਾਲ ਸਿੰਘ ਤੇ ਉਪ ਪ੍ਰਧਾਨ ਨੇ ਕਿਹਾ ਕਿ ਮਹਿੰਗਾਈ ਵੱਧਣ ਨਾਲ ਸਭ ਤੋਂ ਜਿਆਦਾ ਛੋਟੇ ਵਪਾਰੀ ਪ੍ਰਭਾਵਤ ਹੋ ਰਹੇ ਹਨ। ਜੇਕਰ ਵਪਾਰੀ ਆਪਣੀ ਸਮਰਥਾ ਤੋਂ ਵੱਧ ਲਾਗਤ ਲਾਉਣਗੇ ਤਾਂ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਏਗਾ। ਉਨ੍ਹਾਂ ਦੱਸਿਆ ਕਿ ਹੈ ਕੁਝ ਕੀਮਤਾਂ ਤਾਂ ਪਿਛੋਂ ਵਧੀਆਂ ਨੇ ਪਰ ਕੁੱਝ ਕਾਰਪੋਰੇਟ ਘਰਾਣਿਆਂ ਨੇ ਆਪਣੀ ਮਨੋਪਲੀ ਕਰਕੇ ਵੀ ਵਧਾ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਜਿਆਦਾ ਮੁਨਾਫ਼ਾਖੋਰੀ ਲਈ ਛੋਟੀਆਂ ਸਨਅਤਾਂ ਦਾ ਨੁਕਸਾਨ ਹੋ ਰਿਹਾ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਕਾਰਪੋਰੇਟ ਸਣੇ ਕਚਾ ਮਾਲ ਸਪਲਾਈ ਕਰਨ ਵਾਲੀਆਂ ਹੋਰ ਕੰਪਨੀਆਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ABOUT THE AUTHOR

...view details