ਪੰਜਾਬ

punjab

ETV Bharat / city

ਸੀਤਾ ਰਾਮ ਯੇਚੁਰੀ ਨੇ ਸੀਏਏ ਅਤੇ ਐੱਨਆਰਸੀ ਨੂੰ ਲੈ ਕੇ ਚੁੱਕੇ ਮੋਦੀ ਸਰਕਾਰ 'ਤੇ ਸਵਾਲ - ਸੀਤਾ ਰਾਮ ਯੇਚੁਰੀ

ਲੁਧਿਆਣਾ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀਤਾ ਰਾਮ ਯੇਚੁਰੀ ਨੇ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਜੋ ਦੰਗੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਨਾਗਰਿਕਤਾ ਸੋਧ ਐਕਟ ਦੀ ਹੀ ਦੇਣ ਹੈ।

sita ram yechuri statement on CAA NRC
ਸੀਤਾ ਰਾਮ ਯੇਚੁਰੀ ਨੇ ਸੀਏਏ ਅਤੇ ਐੱਨਆਰਸੀ ਨੂੰ ਲੈ ਕੇ ਚੁੱਕੇ ਮੋਦੀ ਸਰਕਾਰ 'ਤੇ ਸਵਾਲ

By

Published : Mar 5, 2020, 9:58 PM IST

ਲੁਧਿਆਣਾ: ਲੁਧਿਆਣਾ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀਤਾ ਰਾਮ ਯੇਚੁਰੀ ਨੇ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਜੋ ਦੰਗੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਨਾਗਰਿਕਤਾ ਸੋਧ ਐਕਟ ਦੀ ਹੀ ਦੇਣ ਹੈ।

ਸੀਤਾਰਾਮ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਧਰਮ ਦੇ ਨਾਂਅ 'ਤੇ ਜੋ ਸਿਆਸਤ ਕੀਤੀ ਜਾ ਰਹੀ ਹੈ, ਉਸ ਕਾਰਨ ਲੋਕਾਂ ਦੀ ਸੰਪਤੀ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਕਿਸੇ ਇੱਕ ਧਰਮ ਦਾ ਨਹੀਂ ਸਗੋਂ ਸਾਰਿਆਂ ਦਾ ਹੈ।

ਸੀਤਾ ਰਾਮ ਯੇਚੁਰੀ ਨੇ ਸੀਏਏ ਅਤੇ ਐੱਨਆਰਸੀ ਨੂੰ ਲੈ ਕੇ ਚੁੱਕੇ ਮੋਦੀ ਸਰਕਾਰ 'ਤੇ ਸਵਾਲ

ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਲਗਾਤਾਰ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ ਦੇ ਵਿੱਚ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਰਾਜਾਂ ਦੇ ਮੁੱਖ ਮੰਤਰੀ ਇਸ ਐਕਟ ਦੇ ਵਿਰੋਧ 'ਚ ਹਨ। ਪੰਜਾਬ ਦੇ ਮੁੱਖ ਮੰਤਰੀ ਵੀ ਇਸ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਅਕਾਲੀਆਂ ਨੇ ਸਿਆਣਪ ਵਰਤ ਰੈਲੀਆਂ ਤੋਂ ਪਿੱਛੇ ਖਿੱਚੇ ਪੈਰ

ਉਨ੍ਹਾਂ ਕਿਹਾ ਕਿ ਦੇਸ਼ ਦੇ ਗ਼ਰੀਬ ਲੋਕ ਆਪਣੀ ਆਈਡੈਂਟਿਟੀ ਦਿਖਾ ਨਹੀਂ ਸਕਦੇ ਜਿਸ ਦਾ ਮੋਦੀ ਸਰਕਾਰ ਨਾਜਾਇਜ਼ ਫ਼ਾਇਦਾ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਵਿੱਚ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਣ ਦੀ ਵਿਰੋਧਤਾ ਕੀਤੀ ਗਈ ਹੈ।

ABOUT THE AUTHOR

...view details