ਲੁਧਿਆਣਾ:ਇੱਕ ਪਾਸੇ ਕਿਸਾਨ ਜਿੱਥੇ ਦਿੱਲੀ ਦੀਆਂ ਬਰੂਹਾਂ 'ਤੇ ਡੱਟੇ ਹੋਏ ਹਨ, ਦੂਜੇ ਪਾਸੇ ਸਿੰਘੂ ਬਾਰਡਰ ਦੀ ਤਰਜ਼ 'ਤੇ ਇੱਕ ਹੋਰ ਮੋਰਚਾ ਬਣਾਇਆ ਗਿਆ ਹੈ, ਜਿਸ ਦਾ ਮਕੱਸਦ ਇਹ ਹੈ ਕਿ ਜੋ ਕਿਸਾਨ ਦਿੱਲੀ ਨਹੀਂ ਜਾ ਸਕਦਾ, ਉਹ ਇਸ ਮੌਰਚੇ 'ਚ ਆਪਣੀ ਸ਼ਮੂਲੀਅਤ ਪਾ ਕੇ ਕਿਸਾਨਾਂ ਦਾ ਸਾਥ ਦੇ ਸਕੇ।
ਲੁਧਿਆਣਾ 'ਚ ਨੌਜਵਾਨ ਅਤੇ ਕਿਸਾਨਾਂ ਨੇ ਮਿਲ ਕੇ ਬਣਾਇਆ ਸਿੰਘੂ ਮੋਰਚਾ
ਦਿੱਲੀ ਵਿੱਚ ਜਿੱਥੇ ਇੱਕ ਪਾਸੇ ਸਿੰਘੂ ਬਾਰਡਰ 'ਤੇ ਲਗਾਤਾਰ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਵੀ ਸਿੰਘੂ ਬਾਰਡਰ ਦੀ ਤਰਜ਼ ਤੇ ਸਿੰਘ ਮੋਰਚਾ ਬਣਾਇਆ ਗਿਆ ਹੈ ਜੋ ਦੁੱਗਰੀ ਰਿਲਾਇੰਸ ਪੰਪ ਦੇ ਬਾਹਰ ਲਗਾਇਆ ਗਿਆ ਹੈ।
ਲੁਧਿਆਣਾ ਦੇ ਵਿੱਚ ਨੌਜਵਾਨ ਅਤੇ ਕਿਸਾਨਾਂ ਨੇ ਮਿਲ ਕੇ ਬਣਾਇਆ ਸਿੰਘੂ ਮੋਰਚਾ
ਪੰਜਾਬ ਦੋ ਫਾੜ ਨਹੀਂ, ਸਗੋਂ ਇੱਕ ਹੈ
- ਮੋਰਚੇ 'ਤੇ ਬੈਠੇ ਕਿਸਾਨ ਦਾ ਕਹਿਣਾ ਹੈ ਕਿ ਜੋ ਲੋਕ ਦਿੱਲੀ ਧਰਨੇ 'ਤੇ ਨਹੀਂ ਜਾ ਸਕਦੇ, ਉਹ ਸਥਾਨਕ ਮੋਰਚੇ 'ਤੇ ਆ ਕੇ ਆਪਣੀ ਹਾਜ਼ਰੀ ਲੱਗਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਨਹੀਂ ਜਾ ਰਹੇ, ਉਨ੍ਹਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਅਸੀਂ ਸਾਰੇ ਨਾਲ ਹਾਂ।
- ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਹੈ ਤੇ ਪੰਜਾਬ ਦੀ ਇੱਕੋ ਆਵਾਜ਼ ਹੈ ਤੇ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਹੈ।
ਪ੍ਰਧਾਨ ਮੰਤਰੀ ਜਮਹੂਰੀ ਤਰੀਕੇ ਨਾਲ ਨਹੀਂ ਬਣਿਆ
- ਕਿਸਾਨ ਆਗੂ ਨੇ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੋਦੀ ਦੀ ਚੋਣ ਜਮਹੂਰੀ ਤਰੀਕੇ ਨਾਲ ਨਹੀਂ ਹੋਈ ਹੈ। ਉਨ੍ਹਾਂ ਦੀ ਚੋਣ ਤਾਂ ਕਾਰਪੋਰੇਟ ਘਰਾਣਿਆਂ ਨੇ ਕੀਤੀ ਹੈ।
- ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਸ਼ਰਾਰਤੀ ਤੱਤ ਜੋ ਹੈ ਉਹ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰਨ ਦੀ ਤਾਕ 'ਚ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਸਾਂਝ ਬਣਾਈ ਰੱਖਣ ਤਾਂ ਜੋ ਮਿਲ ਅਸੀਂ ਇਹ ਹੱਕਾਂ ਦੀ ਜੰਗ ਨੂੰ ਫਤੇਹ ਕਰ ਸਕੀਏ।