ਲੁਧਿਆਣਾ:ਬਲਾਤਕਾਰ ਮਾਮਲੇ ਵਿੱਚ ਆਖ਼ਿਰਕਾਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਆਪਣੇ ਹੋਰ ਚਾਰ ਸਾਥੀਆਂ ਦੇ ਸਮੇਤ ਹਰਸਿਮਰਨਜੀਤ ਕੌਰ ਦੀ ਅਦਾਲਤ ਦੇ ਵਿਚ ਆਤਮ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਦੇ 7 ਦਿਨ ਦੀ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ 3 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ।
ਇਹ ਵੀ ਪੜੋ:ਹੈਰਾਨੀਜਨਕ !, ਦਿਨ ਦਿਹਾੜੇ ਬੈਂਕ ਲੁੱਟਣ ਦੀ ਕੋਸ਼ਿਸ਼, ਦੇਖੋ ਵੀਡੀਓ
ਪੀੜਤ ਪੱਖ ਦੇ ਵਕੀਲ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਹੋਰਨਾਂ ਸਾਥੀਆਂ ਤੋਂ ਉਨ੍ਹਾਂ ਨੂੰ ਕਈ ਅਹਿਮ ਸਬੂਤ ਹਾਲੇ ਬਰਾਮਦ ਕਰਨੇ ਨੇ ਜਿਨ੍ਹਾਂ ਵਿਚ ਮੋਬਾਇਲ ਫੋਨ ਵੀ ਸ਼ਾਮਿਲ ਹੈ ਇਸ ਕਰਕੇ ਪੁਲਿਸ ਰਿਮਾਂਡ ਮੰਗਿਆ ਗਿਆ ਹੈ। ਆਤਮ ਸਮਰਪਣ ਕਰਨ ਤੋਂ ਬਾਅਦ ਜਲਦਬਾਜ਼ੀ ਵਿਚ ਡਿਵੀਜ਼ਨ ਨੰਬਰ 6 ਡੀ ਐੱਸ ਐੱਚ ਓ ਅਤੇ ਪੁਲਿਸ ਪਾਰਟੀ ਨੂੰ ਅਦਾਲਤ ਬੁਲਾਇਆ ਗਿਆ ਜਿਸ ਤੋਂ ਬਾਅਦ ਨਾਅਰੇ ਲਾਉਂਦੇ ਹੋਏ ਸਿਮਰਜੀਤ ਬੈਂਸ ਨੂੰ ਅਦਾਲਤ ਤੋਂ ਬਾਅਦ ਪੁਲੀਸ ਦੀ ਕਾਰ ਚ ਬਿਠਾ ਕੇ ਲਿਜਾਇਆ ਗਿਆ।