ਪੰਜਾਬ

punjab

ETV Bharat / city

Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ - charged with physical abuse

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਤੇ ਮੁੜ ਤੋਂ ਸਰੀਰਕ ਸ਼ੋਸ਼ਣ (Physical Abuse) ਕਰਨ ਦੇ ਇਲਜ਼ਾਮ ਲੱਗੇ ਹਨ। ਸਿਮਰਜੀਤ ਬੈਂਸ (Simerjit Bains) ਨੇ ਕਿਹਾ ਕਿ ਜਿਸ ਮਹਿਲਾ ਵੱਲੋਂ ਉਨ੍ਹਾਂ ’ਤੇ ਇਲਜ਼ਾਮ ਲਗਾਏ ਗਏ ਹਨ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਇਹ ਸਿਰਫ਼ ਮੈਨੂੰ ਫਸਾਉਣ ਵਾਲੇ ਵਿਰੋਧੀ ਚਾਲਾਂ ਚੱਲ ਰਹੇ ਹਨ।

Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ
Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ

By

Published : Jun 10, 2021, 7:37 PM IST

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ’ਤੇ ਮੁੜ ਤੋਂ ਸਰੀਰਕ ਸ਼ੋਸ਼ਣ (Physical Abuse) ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਅਧਿਆਪਕਾਂ ਨੇ ਲਾਏ ਹਨ ਅਤੇ ਇਸ ਸਬੰਧੀ ਉਸ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸਿੱਧਾ ਮੇਲ ਕਰਕੇ ਸ਼ਿਕਾਇਤ ਕੀਤੀ ਹੈ ਕਿ ਸਿਮਰਜੀਤ ਬੈਂਸ (Simerjit Bains) ਵੱਲੋਂ ਉਸ ਦਾ ਸਰੀਰਕ ਸ਼ੋਸ਼ਣ (Physical Abuse) ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਅਤੇ ਇਸ ਸਬੰਧੀ ਸਿਮਰਜੀਤ ਬੈਂਸ (Simerjit Bains) ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਸਫ਼ਾਈ ਵੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਹੈ ਜੋ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਢਾਹ ਲਾਉਣ ਲਈ ਕੋਝੀਆਂ ਚਾਲਾਂ ਚੱਲ ਰਹੇ ਹਨ।

Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ

ਇਹ ਵੀ ਪੜੋ: 14 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਅੜਿਕੇ

ਸਿਮਰਜੀਤ ਬੈਂਸ (Simerjit Bains) ਨੇ ਕਿਹਾ ਕਿ ਜਿਸ ਮਹਿਲਾ ਵੱਲੋਂ ਉਨ੍ਹਾਂ ’ਤੇ ਇਲਜ਼ਾਮ ਲਗਾਏ ਗਏ ਹਨ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਫਾਰਮ ਹਾਊਸ ਦਾ ਕੰਮ ਚੱਲ ਰਿਹਾ ਸੀ ਤਾਂ ਉਦੋਂ ਮਹਿਲਾ ਕਿਸੇ ਵਿਅਕਤੀ ਨਾਲ ਪਲਾਂਟ ਵੇਖਣ ਉੱਥੇ ਆਈ ਸੀ ਅਤੇ ਉਸੇ ਥਾਂ ’ਤੇ ਉਨ੍ਹਾਂ ਦੀ ਥੋੜ੍ਹੀ ਦੇਰ ਗੱਲਬਾਤ ਹੋਈ ਅਤੇ ਉੱਥੇ ਬੈਠਣ ਤੱਕ ਦੀ ਥਾਂ ਨਹੀਂ ਸੀ ਇਸ ਕਰਕੇ ਉਹ ਇਸੇ ਤਰ੍ਹਾਂ ਚਲੇ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਕਦੇ ਮੁਲਾਕਾਤ ਨਹੀਂ ਹੋਈ।

ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਵਿਰੋਧੀਆਂ ਵੱਲੋਂ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਨੇ ਪਹਿਲਾ ਗੁਰਦੀਪ ਕੌਰ ਅਤੇ ਹੁਣ ਇਸ ਅਧਿਆਪਕਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ ਗਿਆ ਹੈ, ਕਿਉਂਕਿ ਨਾ ਹੀ ਪੁਲਿਸ ਇਸ ਸਬੰਧੀ ਕੋਈ ਸਬੂਤ ਜੁਟਾ ਪਾ ਰਹੀ ਹੈ ਤੇ ਨਾ ਹੀ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਮਿਲ ਰਿਹਾ ਹੈ ਜਿਸ ਕਰਕੇ ਜੋ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਸਾਬਤ ਕਰਨ ’ਚ ਹੀ ਨਾਕਾਮ ਸਾਬਿਤ ਹੋ ਰਹੇ ਹਨ।

Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗ ਸਰੀਰਕ ਸ਼ੋਸ਼ਣ ਦੇ ਇਲਜ਼ਾਮ

ਉਨ੍ਹਾਂ ਕਿਹਾ ਕਿ ਜੋ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਨ ਇਸੇ ਦਾ ਵਿਰੋਧੀਆਂ ਨੂੰ ਡਰ ਪੈ ਗਿਆ ਹੈ ਕਿਉਂਕਿ ਹੁਣ ਚੋਣਾਂ ਨੇੜੇ ਆ ਗਈਆਂ ਹਨ ਇਸ ਕਰਕੇ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸਾਰੇ ਲੋਕ ਜਾਣਦੇ ਨੇ ਕਿ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਦਾ ਅਕਸ ਕਿਹੋ ਜਿਹਾ ਹੈਂ ਉਨ੍ਹਾਂ ਆਪਣੇ ਤੇ ਲਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ।

Physical Abuse: ਸਿਮਰਜੀਤ ਬੈਂਸ ’ਤੇ ਫਿਰ ਲੱਗ ਸਰੀਰਕ ਸ਼ੋਸ਼ਣ ਦੇ ਇਲਜ਼ਾਮ

ਇਹ ਵੀ ਪੜੋ: Social Distance:ਸਬਜ਼ੀ ਮੰਡੀ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ

ABOUT THE AUTHOR

...view details