ਪੰਜਾਬ

punjab

ETV Bharat / city

ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ

ਲੁਧਿਆਣਾ ਦੇ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ 'ਚ ਮਹਿਲਾ ਵਲੋਂ ਬਲਾਤਕਾਰ ਦੇ ਲਗਾਏ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਸਿਮਰਜੀਤ ਬੈਂਸ
ਸਿਮਰਜੀਤ ਬੈਂਸ

By

Published : Jul 12, 2021, 12:27 PM IST

Updated : Jul 12, 2021, 12:51 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ 'ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਤੋਂ ਬਾਅਦ ਜਿਥੇ ਸਿਆਸਤ ਸਰਮਾਈ ਹੈ, ਉਥੇ ਹੀ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣ ਜਾ ਰਿਹਾ ਹੈ। ਉਕਤ ਬਲਾਤਕਾਰ ਮਾਮਲੇ ਨੂੰ ਲੈਕੇ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਿਮਰਜੀਤ ਬੈਂਸ ਦੀ

ਇਸ ਸਬੰਧੀ ਮਹਿਲਾ ਦਾ ਕਹਿਣਾ ਕਿ ਉਸ ਨੂੰ ਅਜੇ ਪੂਰਾ ਇਨਸਾਫ਼ ਨਹੀਂ ਮਿਲਿਆ। ਮਹਿਲਾ ਦਾ ਕਹਿਣਾ ਕਿ ਇਨਸਾਫ਼ ਦੀ ਲੜਾਈ ਬਹਤੁ ਲੰਬੀ ਹੈ ਅਤੇ ਜਦੋਂ ਤੱਕ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਪਿਛੇ ਨਹੀਂ ਹਟਣਗੇ।

ਇਸ ਮਾਮਲੇ ਨੂੰ ਲੈਕੇ ਅਕਾਲੀ ਦਲ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਸਰਕਾਰ 'ਤੇ ਬੈਂਸ ਨੂੰ ਬਚਾਉਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਅਕਾਲੀ ਦਲ ਦਾ ਕਹਿਣਾ ਕਿ ਜਦੋਂ ਤੱਕ ਮਹਿਲਾ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਪਿਛੇ ਨਹੀਂ ਹਟਣਗੇ।

ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ

ਹਾਈਕੋਰਟ ਵੱਲੋਂ ਮਾਮਲੇ 'ਚ ਨੋਟਿਸ ਜਾਰੀ

ਸਿਮਰਜੀਤ ਬੈਂਸ ਵੱਲੋਂ ਇਸ ਮਾਮਲੇ ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਚ ਚਣੌਤੀ ਦਿੱਤੀ ਗਈ ਸੀ। ਜਿਸ ਉਤੇ ਸੁਣਵਾਈ ਕਰਦਿਆ ਅਦਾਲਤ ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਸ਼ਿਕਾਇਤਕਰਤਾਂ ਨੂੰ ਪਾਰਣੀ ਬਣਾ ਕੇ ਨੋਟਿਸ ਜਾਰੀ ਕੀਤਾ ਹੈ। ਮਾਮਲੇ ਚ ਤਿੰਨੇ ਪਾਰਟੀਆਂ ਨੂੰ 15 ਜੂਨ ਤੱਕ ਨੋਟਿਸ ਕਰ ਜੁਆਬ ਮੰਗਿਆ ਹੈ। ਹਲਾਂਕਿ ਬੈਂਸ ਨੂੰ ਮਾਮਲੇ ਚ ਹਾਈ ਕੋਰਟ ਵੱਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਹੈ।

ਦਰਅਸਲ ਬੈਂਸ ਨੇ ਬਲਾਤਕਰਾ ਦੇ ਮਾਮਲੇ 'ਚ ਲੁਧਿਆਣਾ ਦੀ ਜਿਲਾ ਅਦਾਲਤ ਵੱਲੋਂ FIR ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਬਲਾਤਕਾਰ ਦੇ ਇਸ ਮਾਮਲੇ ਚ ਅਦਾਲਤ ਨੇ ਬੈਂਸ ਸਮੇਤ 7 ਲੋਕਾਂ ਖਿਲਾਫ FIR ਦਰਜ ਕਰਨ ਲਈ ਹੁਕਮ ਜਾਰੀ ਕੀਤੇ ਸੀ।


ਇਹ ਵੀ ਪੜ੍ਹੋ:ਬਠਿੰਡਾ: ਭਰਾ ਨੇ ਬੇਰਹਿਮੀ ਨਾਲ ਵੱਡੇ ਭਰਾ ਦਾ ਕੀਤਾ ਕਤਲ

ਜਿਕਰਯੋਗ ਹੈ ਕਿ ਲੁਧਿਆਣਾ ਦੀ ਇਕ ਔਰਤ ਨੇ ਵਿਧਾਇਕ ਬੈਂਸ 'ਤੇ ਬਲਾਤਕਾਰ ਦੇ ਇਲਜ਼ਾਮ ਲਾਏ ਸਨ, ਪੀੜਤ ਦਾ ਇਹ ਵੀ ਇਲਜ਼ਮ ਸੀ ਕਿ ਪੁਲਿਸ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ।, ਜਿਸ ਤੋਂ ਬਾਅਦ ਪੀੜਤ ਔਰਤਨ ਨੇ ਲੁਧਿਆਣਾ ਅਦਾਲਤ ਦਾ ਰੁੱਖ ਕੀਤਾ ਸੀ। ਜਿਸ ਦੇ ਅਧਾਰ ਉਤੇ ਹੀ ਲੁਧਿਆਣਾ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।

Last Updated : Jul 12, 2021, 12:51 PM IST

ABOUT THE AUTHOR

...view details