ਲੁਧਿਆਣਾ: ਬਲਾਤਕਾਰ ਮਾਮਲੇ ਚ ਘਿਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਨੂੰ 2 ਦਿਨ ਦੇ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਭਾਰੀ ਸੁਰੱਖਿਆ ਹੇਠ ਲੁਧਿਆਣਾ ਜ਼ਿਲ੍ਹਾ ਅਦਾਲਤ ਚ ਬੈਸ ਨੂੰ ਪੇਸ਼ ਕੀਤਾ ਗਿਆ ਸੀ।
ਪੀੜਤ ਪੱਖ ਦੇ ਵਕੀਲ ਨੇ ਲਗਾਏ ਇਲਜ਼ਾਮ: ਸੁਣਵਾਈ ਦੌਰਾਨ ਪੀੜਤ ਪੱਖ ਦੇ ਵਕੀਲ ਨੇ ਕਿਹਾ ਕਿ ਸਿਮਰਜੀਤ ਬੈਂਸ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਹੈ। ਜਿਸ ਕਰਕੇ ਉਨ੍ਹਾਂ ਵੱਲੋਂ ਮੁੜ ਤੋਂ ਸਿਮਰਜੀਤ ਬੈਂਸ ਦਾ ਮੁੜ ਤੋਂ ਰਿਮਾਂਡ ਮੰਗਿਆ ਗਿਆ ਹੈ।
ਬੈਂਸ ਵੱਲੋਂ ਕੀਤਾ ਗਿਆ ਸੀ ਸਰੰਡਰ: ਦੱਸ ਦਈਏ ਕਿ ਲੁਧਿਆਣਾ ਕੋਰਟ ’ਚ ਸਿਮਰਜੀਤ ਬੈਂਸ ਨੇ ਆਪਣੇ ਪੰਜ ਸਾਥੀਆਂ ਦੇ ਨਾਲ ਸਰੰਡਰ ਕੀਤਾ ਸੀ। ਜਦਕਿ ਪੁਲਿਸ ਨੇ ਪਹਿਲਾਂ ਹੀ ਦੋ ਗ੍ਰਿਫਤਾਰੀਆਂ ਕਰ ਚੁੱਕੀ ਸੀ। ਇਸ ਦੌਰਾਨ ਬੈਂਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਰਟ ਦੀ ਨਿਆ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ।
ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ: ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਹੈ। ਇਹ ਮਾਮਲਾ ਅਜੇ ਵੀ ਕੋਰਟ ’ਚ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਮਹਿਲਾ ਵੱਲੋਂ ਕਈ ਵਾਰ ਇਨਸਾਫ ਲੈਣ ਦੇ ਲਈ ਧਰਨੇ ਵੀ ਲਗਾਏ ਗਏ ਹਨ। ਪੀੜਤ ਮਹਿਲਾ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਵਿਜੀਲੈਂਸ ਦੀ ਟੀਮ ਵੱਲੋਂ ਇੰਪਰੂਵਮੈਂਟ ਟਰੱਸਟ ਚ ਛਾਪੇਮਾਰੀ, ਟਰੱਸਟ ਦੇ ਈਓ ਨੂੰ ਕੀਤਾ ਗ੍ਰਿਫਤਾਰ