ਪੰਜਾਬ

punjab

By

Published : Jul 11, 2019, 10:50 AM IST

ETV Bharat / city

ਸਿਮਰਜੀਤ ਬੈਂਸ ਨੇ ਮੁੜ ਦਹੁਰਾਈ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ

ਪਾਣੀਆਂ ਦੇ ਮੁੱਦੇ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਬਾਜਵਾ ਸਾਹਿਬ ਲੋਕਾਂ ਨੂੰ ਬੇਵਕੂਫ ਨਾ ਬਣਾਉਣ।

ਸਿਮਰਜੀਤ ਬੈਂਸ

ਲੁਧਿਆਣਾ: ਪੰਜਾਬ ਵਿੱਚ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਸਿਆਸਤ ਮੁੜ ਤੋਂ ਗਰਮਾਉਣ ਲੱਗੀ ਹੈ। ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਨਹਿਰੀ ਪਾਣੀਆਂ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਬਾਜਵਾ ਸਾਹਿਬ ਲੋਕਾਂ ਨੂੰ ਬੇਵਕੂਫ ਨਾ ਬਣਾਉਣ।

ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਨਹਿਰੀ ਪਾਣੀਆਂ 'ਤੇ ਪਿਛਲੇ ਦਿਨ ਬਿਆਨ ਦਿੱਤਾ ਸੀ ਕਿ ਜੇਕਰ ਅਸੀਂ ਰਾਜਸਥਾਨ ਤੋਂ ਪਾਣੀ ਦੇ ਪੈਸੇ ਲਵਾਂਗੇ ਤਾਂ ਹਿਮਾਚਲ ਵੀ ਸਾਥੋਂ ਪਾਣੀ ਲਈ ਪੈਸੇ ਮੰਗੇਗਾ। ਜਿਸ ਦਾ ਜਵਾਬ ਦਿੰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਕੁਦਰਤੀ ਪਾਣੀਆਂ ਦੀ ਕੋਈ ਵੀ ਵਸੂਲੀ ਨਹੀਂ ਹੁੰਦੀ ਸਿਰਫ ਉਨ੍ਹਾਂ ਪਾਣੀਆਂ ਦੀ ਵਸੂਲੀ ਹੁੰਦੀ ਹੈ ਜੋ ਕਿਸੇ ਸੂਬੇ ਵੱਲੋਂ ਦੂਜੇ ਸੂਬੇ ਨੂੰ ਨਹਿਰ ਸੂਏ ਜਾਂ ਨਾਲਿਆਂ ਰਾਹੀਂ ਦਿੱਤਾ ਜਾਂਦਾ ਹੈ। ਬੈਂਸ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵੱਲੋਂ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਗਿਆ ਸਗੋਂ ਇਨ੍ਹਾਂ ਨੇ ਮਿਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਮੋਟਰਾਂ ਟਿਊਬਲਾਂ ਚੱਲਾ ਕੇ ਅਤੇ ਡੀਜ਼ਲ ਫੂਕ ਕੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੇ ਹਨ ਜਦੋਂ ਕਿ ਰਾਜਸਥਾਨ ਨੂੰ ਪੰਜਾਬ ਮੁਫ਼ਤ 'ਚ ਪਾਣੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨੂੰ ਮਿਲ ਰਹੇ ਪੰਜਾਬ ਦੇ ਪਾਣੀ ਦੀ ਕੀਮਤ ਵਸੂਲ ਕਰਾਂਗੇ, ਨਹੀਂ ਤਾਂ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇਗੀ। ਇਸ ਦੇ ਨਾਲ ਦੀ ਬੈਂਸ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਸੁਖਬੀਰ ਬਾਦਲ ਲੋਕ ਸਭਾ 'ਚ ਜਾ ਕੇ ਸਿਰਫ ਸਿਆਸਤ ਕਰ ਰਹੇ ਹਨ।

ਸਿਮਰਜੀਤ ਬੈਂਸ

ਦੱਸਣਯੋਗ ਹੈ ਬੀਤੇ ਦਿਨੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਮਰਜੀਤ ਬੈਂਸ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਮੰਗ ਪੱਤਰ ਦੇਣ ਲਈ ਘਿਰਾਓ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਸਨ।

ABOUT THE AUTHOR

...view details