ਲੁਧਿਆਣਾ:ਲੁਧਿਆਣਾਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਵਿੱਚ ਇੱਕ ਪਾਲਤੂ ਕੁੱਤੇ ਨੂੰ ਬਾਹਰ ਘੁੰਮਾਉਣ ਨੂੰ ਲੈ ਗੁਆਂਢੀਆਂ ਦੇ ਵਿਚਕਾਰ ਝਗੜਾ ਹੋ ਗਿਆ ਜਿਸ ਨੂੰ ਲੈ ਕੇ ਇੱਕ ਪੱਖ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਤੋਂ ਬਾਅਦ ਪੂਰਾ ਮਾਮਲਾ ਥਾਣੇ ਪਹੁੰਚ ਗਿਆ। ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ। ਪੁਲਿਸ ਨੇ ਵੀ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ ਹੈ।
ਦਰਅਸਲ ਮੁਲਜ਼ਮ ਅਕਸਰ ਹੀ ਸੋਮਨਾਥ ਦੇ ਘਰ ਦੇ ਬਾਹਰ ਕੁੱਤੇ ਨੂੰ ਘੁੰਮਾਉਂਦਾ ਸੀ ਅਤੇ ਅਤੇ ਉੱਥੇ ਹੀ ਉਸ ਦਾ ਜੰਗਲ ਪਾਣੀ ਕਰਵਾਉਂਦਾ ਸੀ ਜਿਸ ਨੂੰ ਲੈ ਕੇ ਜਦੋਂ ਉਸ ਨੇ ਮੁਲਜ਼ਮ ਨੂੰ ਮਨਾ ਕੀਤਾ, ਤਾਂ ਉਸ ਨੇ ਆਪਣੇ ਸਾਥੀਆਂ ਦੇ ਨਾਲ ਆ ਕੇ ਅੱਜ ਫਾਇਰਿੰਗ ਕਰ ਦਿੱਤੀ।
ਲੁਧਿਆਣਾ ਵਿੱਚ ਕੁੱਤਾ ਬਾਹਰ ਘੁੰਮਾਉਣ ਨੂੰ ਲੈ ਕੇ ਚੱਲੀਆਂ ਗੋਲੀਆਂ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਪਛਾਣ ਸਿਧਾਰਥ (dispute for dog in ludhiana) ਗੰਭੀਰ ਵਜੋਂ ਹੋਈ ਹੈ। ਇਸ ਉੱਤੇ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਵੀ ਇਲਾਕੇ ਦੀ ਖਂਗਾਲੀ ਜਾ ਰਹੀ ਹੈ। ਪੁਲਿਸ ਵਲੋਂ ਮੌਕੇ ਤੋਂ ਦੋ ਖੋਲ ਵੀ ਬਰਾਮਦ ਕੀਤੇ ਗਏ ਹਨ।
ਸ਼ਿਕਾਇਤਕਰਤਾ ਨੇ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਨੂੰ ਲੈਕੇ ਇਕ ਵੀਡਿਓ ਵਾਇਰਲ ਵੀ ਹੋ ਰਹੀ ਹੈ। ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਦੇ ਆਧਾਰ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ:ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਥਾਣਾ ਸਾਊਥ ਸਿਟੀ ਦਾ ਘਿਰਾਓ, ਪੁਲਿਸ ਉੱਤੇ ਇਕਤਰਫ਼ਾ ਕਾਰਵਾਈ ਦੇ ਕਥਿਤ ਦੋਸ਼