ਲੁਧਿਆਣਾ:ਜਗਰਾਓਂ ਦੇ ਨੇੜੇ ਪਿੰਡ ਪੋਨਾ ਦੇ ਮਸ਼ਹੂਰ ਪੰਜਾਬੀ ਗਾਇਕ (Punjabi singer) ਰਾਜਵੀਰ ਸਿੰਘ ਜਵੰਦਾ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਪਿਤਾ ਕਰਮ ਸਿੰਘ ਦੇ ਲੀਵਰ (Lever) ਵਿੱਚ ਇਨਫੈਕਸ਼ਨ ਹੋਣ ਕਰਕੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਹ ਲੀਵਰ ਦੀ ਦਿੱਕਤ ਤੋਂ ਕਾਫੀ ਤੰਗ ਸਨ। ਪਿਛਲੇ 3 ਮਹੀਨੇ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਬਾਰੇ ਰਾਜਵੀਰ ਸਿੰਘ ਜਵੰਦਾ ਨੇ ਦੱਸਿਆ ਕਿ ਉਹਨਾਂ ਨੂੰ ਪਿਤਾ ਦੀ ਮੌਤ ਦਾ ਕਾਫੀ ਸਦਮਾ ਲੱਗਿਆ ਜੋ ਕਿ ਲਗਭਗ 62 ਸਾਲ ਦੇ ਸਨ। ਰਾਜਵੀਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਲੀਵਰ ਦੀ ਇਨਫੈਕਸ਼ਨ ਕਾਰਨ ਬੀਮਾਰ ਰਹਿੰਦੇ ਸਨ।