ਪੰਜਾਬ

punjab

ETV Bharat / city

ਖੰਨਾ 'ਚ ਰਾਜ ਪੱਧਰ 'ਤੇ ਮਨਾਇਆ ਗਿਆ ਸ਼ਹੀਦ ਕਰਨੈਲ ਸਿੰਘ ਦਾ ਸ਼ਹੀਦੀ ਸਮਾਗਮ - ਪੁਰਤਗਾਲ

ਪੰਜਾਬ ਸਰਕਾਰ ਦੁਆਰਾ ਹਰ ਸਾਲ ਰਾਜ ਪੱਧਰ 'ਤੇ ਮਨਾਇਆ ਜਾਂਦਾ ਹੈ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਸ਼ਹੀਦੀ ਸਮਾਗਮ।

ਫ਼ੋਟੋ

By

Published : Aug 16, 2019, 4:23 AM IST

ਖੰਨਾ: ਸ਼ਹੀਦ ਕਰਨੈਲ ਸਿੰਘ ਈਸੜੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੋਆ ਜਦੋਂ ਪੁਰਤਗਾਲ ਦੇ ਅਧੀਨ ਸੀ ਉਸ ਸਮੇਂ ਇਸ ਮਹਾਨ ਵਿਅਕਤੀ ਨੇ ਆਪਣੀ ਸ਼ਹਾਦਤ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਈਸੜੂ ਵਿੱਚ ਆਜ਼ਾਦੀ ਦੇ ਦਿਨ ਇੱਕ ਸ਼ਹੀਦੀ ਕਾਨਫ਼ਰੰਸ ਕੀਤੀ ਗਈ, ਜਿੱਥੇ ਪਿੰਡ ਵੱਲੋਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ।

ਜੇਕਰ ਅਸੀਂ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਇਸ ਸਮਾਗਮ ਵਿੱਚ ਹਰੇਕ ਰਾਜਨੀਤਿਕ ਪਾਰਟੀ ਦੁਆਰਾ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਇੱਕ ਰਾਜਨੀਤਿਕ ਕਾਨਫਰੰਸ ਵੀ ਕੀਤੀ ਜਾਂਦੀ ਹੈ ਅਤੇ ਹਰੇਕ ਪਾਰਟੀ ਦੇ ਸੀਨੀਅਰ ਆਗੂ ਜ਼ਰੂਰ ਪਹੁੰਚ ਦੇ ਹਨ। ਪਹਿਲਾਂ ਇਸ ਕਾਨਫਰੰਸ ਵਿੱਚ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ। ਆਵਾਜਾਈ ਬਿਲਕੁਲ ਠੱਪ ਹੋ ਜਾਂਦੀ ਸੀ। ਜੇਕਰ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਕਸਰ ਪਹੁੰਚ ਦੇ ਸਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ, ਹਰਜਿੰਦਰ ਕੌਰ ਭੱਠਲ ਵੀ ਕਈ ਵਾਰ ਆ ਚੁੱਕੇ ਹਨ ।

ਵੀਡੀਓ

ਸਮੇਂ ਦੇ ਬਦਲਾਅ ਕਾਰਨ ਲੋਕਾਂ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਵੀ ਇਸ ਪ੍ਰੋਗਰਾਮ ਵਿੱਚ ਦਿਲਚਸਪੀ ਘੱਟਦੀ ਜਾ ਰਹੀ ਹੈ। ਸ਼ਹੀਦੀ ਸਮਾਗਮ 'ਚ ਕਈ ਪਾਰਟੀਆਂ ਦੇ ਆਗੂ ਪਹੁੰਚੇ, ਜਿਨ੍ਹਾਂ ਨੇ ਗੱਲ ਕਰਦੇ ਕਿਹਾ ਕਿ ਇਸ ਦੇਸ਼ ਵਿੱਚੋਂ ਗੋਰੇ ਚਲੇ ਗਏ ਹਨ ਕਾਲੇ ਆ ਗਏ ਹਨ। ਅਸੀਂ ਆਜ਼ਾਦ ਕਿੱਥੇ ਹਾਂ ? ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ 'ਚ ਵਾਧਾ ਹੋਣ 'ਤੇ ਪੁਲਿਸ ਦਾ ਵੱਡਾ ਹੱਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸ਼ਹਾਦਤ ਦੇਣ ਵਾਲਿਆਂ ਨੂੰ ਪਤਾ ਹੁੰਦਾ ਕਿ ਆਜ਼ਾਦੀ ਦਾ ਇਹ ਮਤਲਬ ਹੋਵੇਗਾ, ਜੋ ਅੱਜ ਅਸੀਂ ਦੇਖ ਰਹੇ ਹਾਂ ਤਾਂ ਸ਼ਾਇਦ ਉਹ ਜ਼ਰੂਰ ਕੁਝ ਸੋਚਦੇ। ਨਸ਼ਿਆਂ ਅਤੇ ਰਿਸ਼ਵਤਖੋਰੀ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ।

ਸ਼ਹੀਦੀ ਸਮਾਗਮ ਰਾਜਨੀਤੀ ਦਾ ਅਖਾੜਾ ਬਣਦੇ ਜਾ ਰਹੇ ਹਨ। ਜਿਸ ਕਰਕੇ ਲੋਕਾਂ ਦਾ ਇਸ ਸਮਾਗਮਾਂ ਤੋਂ ਮੋਹ ਭੰਗ ਹੋਣ ਲੱਗ ਗਿਆ ਹੈ। ਇਸ ਆਜ਼ਾਦੀ ਦੇ ਦਿਹਾੜੇ ਨੂੰ ਲੋਕਾਂ ਨੇ ਇਹ ਕਹਿੰਦਿਆਂ ਮਨਾਇਆ ਕਿ ਅਸੀਂ ਆਜ਼ਾਦ ਕਿਵੇਂ ਆ? ਸਮਾਜ ਦਾ ਗੰਧਲਾ ਹੋ ਰਿਹਾ ਵਾਤਾਵਰਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਸੀ। ਸਾਰੇ ਨੇਤਾ ਇਸ ਪ੍ਰਤੀ ਚਿੰਤਾ ਤਾਂ ਪ੍ਰਗਟ ਕਰਦੇ ਹਨ ਪਰ ਇਸ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਯੋਗ ਉਪਰਾਲੇ ਨਹੀਂ ਕਰਦੇ ।

ABOUT THE AUTHOR

...view details