ਪੰਜਾਬ

punjab

ETV Bharat / city

ਸੀਐੱਮ ਮਾਨ ਦੇ ਐਲਾਨ ਤੋਂ ਬਾਅਦ ਤੱਤੇ ਹੋਏ ਸੇਵਾ ਕੇਂਦਰ ਮੁਲਾਜ਼ਮ, ਕਿਹਾ- 'ਘੱਟ ਤਨਖਾਹਾਂ ਚ ਕਿਵੇਂ ਕਰੀਏ ਕੰਮ' - ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ

ਆਮ ਆਦਮੀ ਪਾਰਟੀ ਦੇ ਐਲਾਨ ਤੋਂ ਬਾਅਦ ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ ਹੋ ਗਏ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੀ ਪਰਿਵਾਰ ਹਨ। ਘੱਟ ਤਨਖਾਹਾਂ ’ਚ ਕੋਈ ਸੱਤ ਦਿਨ ਕਿਵੇਂ ਕੰਮ ਕਰ ਸਕਦਾ ਹੈ।

ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ
ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ

By

Published : Apr 8, 2022, 3:38 PM IST

ਲੁਧਿਆਣਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਲੋਕਾਂ ਦੀਆਂ ਸੁਵਿਧਾਵਾਂ ਲਈ ਹੁਣ ਸੇਵਾ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੋਲ੍ਹੇ ਜਾਣਗੇ ਜਿਸ ਨੂੰ ਲੈ ਕੇ ਬਕਾਇਦਾ ਲੁਧਿਆਣਾ ਦੇ ਸੇਵਾ ਕੇਂਦਰਾਂ ਦੇ ਬਾਹਰ ਨੋਟੀਫਿਕੇਸ਼ਨ ਵੀ ਲੱਗ ਚੁੱਕੇ ਹਨ। ਜਿਸ ਵਿੱਚ ਲਿਖਿਆ ਗਿਆ ਕਿ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਦਕਿ ਸ਼ਨੀਵਾਰ ਐਤਵਾਰ ਸਵੇਰੇ ਅੱਠ ਵਜੇ ਤੋਂ ਲੈ ਕੇ 4 ਤੱਕ ਖੁੱਲ੍ਹਣਗੇ ਜਿਸ ਨੂੰ ਲੈ ਕੇ ਹੁਣ ਸੇਵਾ ਕੇਂਦਰ ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ ਹਨ।

ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ

ਸੇਵਾ ਕੇਂਦਰਾਂ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਘੱਟੋ-ਘੱਟ ਇੱਕ ਦਿਨ ਦੀ ਛੁੱਟੀ ਜ਼ਰੂਰ ਦੇਵੇਂ ਕਿਉਂਕਿ ਉਨ੍ਹਾਂ ਦੇ ਵੀ ਪਰਿਵਾਰ ਹਨ ਉਨ੍ਹਾਂ ਦੇ ਵੀ ਬੱਚੇ ਹਨ ਅਤੇ ਉਨ੍ਹਾਂ ਨੂੰ ਟਾਈਮ ਦੇਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਨਾ ਕਿ ਸਿਰਫ਼ ਲੋਕਾਂ ਲਈ ਜਾਂ ਸਰਕਾਰ ਲਈ ਕੰਮ ਕਰਨਾ। ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਸੇਵਾ ਕੇਂਦਰਾਂ ਦੀ ਤਾਂ 192 ਸੇਵਾ ਕੇਂਦਰਾਂ ਵਿੱਚੋਂ ਫਿਲਹਾਲ ਸਿਰਫ਼ 42 ਸੇਵਾ ਕੇਂਦਰ ਹੀ ਚੱਲ ਰਹੇ ਹਨ ਜਿੱਥੇ ਕੰਮ ਕਰਵਾਉਣ ਵਾਲੇ ਲੋਕਾਂ ਦਾ ਅਕਸਰ ਤਾਂਤਾ ਲੱਗਿਆ ਰਹਿੰਦਾ ਹੈ।

ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਪਰੇਸ਼ਾਨ

ਇਨ੍ਹੇ ਬੰਦ ਹੋਏ ਸੇਵਾ ਕੇਂਦਰ: ਜ਼ਿਲ੍ਹੇ ਦੇ ਵਿੱਚ ਟਾਈਪ 1 ਦੇ ਕੁੱਲ 42 ਸੇਵਾ ਕੇਂਦਰ ਹਨ ਜੋ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਚੱਲ ਰਹੇ ਹਨ ਜਦਕਿ ਦੂਜੇ ਪਾਸੇ 150 ਦੇ ਕਰੀਬ ਟਾਈਪ 2-3 ਸੇਵਾ ਕੇਂਦਰ ਪਹਿਲਾਂ ਹੀ ਨਿੱਜੀ ਤੌਰ ’ਤੇ ਦੇ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਲਗਭਗ ਸਾਰੇ ਹੀ ਬੰਦ ਹੋ ਗਏ ਹਨ। ਪੰਜਾਬ ਭਰ ਵਿੱਚ 320 ਦੇ ਕਰੀਬ ਸੇਵਾ ਕੇਂਦਰ ਨੇ 500 ਤੋਂ ਵੱਧ ਸਾਂਝ ਕੇਂਦਰ ਹਨ ਜਿਨ੍ਹਾਂ ਨੂੰ ਲੈ ਕੇ ਬੀਤੇ ਦਿਨੀਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਹੁਣ ਇਹ ਸਾਰੇ ਸੇਵਾ ਕੇਂਦਰ ਅਤੇ ਸਾਂਝ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹਣਗੇ ਤਾਂ ਜੋ ਲੋਕਾਂ ਨੂੰ ਸੁਵਿਧਾਵਾਂ ਮਿਲ ਸਕੇ।

ਕਿਹੜੀ-ਕਿਹੜੀ ਮਿਲਦੀ ਹੈ ਸੇਵਾ: ਜ਼ਿਕਰ-ਏ-ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੁਵਿਧਾ ਕੇਂਦਰਾਂ ਦੀ ਸ਼ੁਰੁਆਤ ਕੀਤੀ ਗਈ ਸੀ ਅਤੇ ਵੱਡੀ ਤਦਾਦ ਵਿਚ ਇਨ੍ਹਾਂ ਸੇਵਾ ਕੇਂਦਰਾਂ ਤੋਂ ਲੋਕ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਇਨਕਮ ਸਰਟੀਫਿਕੇਟ ਇਸ ਤੋਂ ਇਲਾਵਾ ਆਧਾਰ ਕਾਰਡ ਅਤੇ ਡੀਡੀਆਰ ਵਰਗੀਆਂ ਸੇਵਾਵਾਂ ਇਕ ਛੱਤ ਹੇਠ ਲੋਕਾਂ ਨੂੰ ਮਿਲਦੀ ਹੈ ਅਤੇ ਉਹ ਵੀ ਉਨ੍ਹਾਂ ਦੇ ਘਰ ਦੇ ਨੇੜੇ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਰ ਨਾ ਜਾਣਾ ਪਵੇ ਇਸ ਕਰਕੇ ਇਨ੍ਹਾਂ ਸੇਵਾ ਕੇਂਦਰਾਂ ਦੀ ਸ਼ੁਰੁਆਤ ਕੀਤੀ ਗਈ ਸੀ, ਪਰ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸੇਵਾ ਕੇਂਦਰਾ ਦੇ ਵਿੱਚ ਮੁਲਾਜ਼ਮਾਂ ਨੂੰ ਰੱਖਣ ਨੂੰ ਲੈ ਕੇ ਲਗਾਤਾਰ ਵਿਵਾਦ ਚੱਲਦਾ ਰਿਹਾ ਅਤੇ ਵੱਡੀ ਤਦਾਦ ਵਿੱਚ ਸੇਵਾ ਕੇਂਦਰ ਬੰਦ ਹੋਣੇ ਸ਼ੁਰੂ ਹੋ ਗਏ।

ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ: ਸੇਵਾ ਕੇਂਦਰ ਦੇ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਤਨਖਾਹਾਂ 8 ਹਜ਼ਾਰ ਰੁਪਏ ਤੋਂ ਲੈ ਕੇ 9 ਹਜ਼ਾਰ ਰੁਪਏ ਤੱਕ ਹੈ ਅਤੇ ਇਸ ਨਾਲ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਤਨਖਾਹ ਚ ਵਾਧਾ ਕੀਤਾ ਜਾਵੇ ਸਾਨੂੰ ਓਵਰਟਾਈਮ ਦੇ ਪੈਸੇ ਵੱਧ ਦਿੱਤੇ ਜਾਣ ਅਤੇ ਇਕ ਛੁੱਟੀ ਹਫ਼ਤੇ ਦੇ ਵਿੱਚ ਜ਼ਰੂਰ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਦੇ ਵੀ ਪਰਿਵਾਰ ਨੇ ਉਨ੍ਹਾਂ ਦੇ ਵੀ ਘਰ ਕੰਮ ਹੁੰਦੇ ਹਨ ਪੂਰੇ ਇੱਕ ਹਫ਼ਤਾ ਬਿਨਾਂ ਰੁਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਸੇਵਾ ਕੇਂਦਰਾਂ ਦੇ ਵਿੱਚ ਕੰਮ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਨੇ ਜੋ ਫੈਸਲਾ ਕੀਤਾ ਗਿਆ ਹੈ ਉਹ ਸਹੀ ਨਹੀਂ ਹੈ।

ਆਮ ਲੋਕਾਂ ਨੇ ਕੀ ਕਿਹਾ: ਉੱਥੇ ਹੀ ਦੂਜੇ ਪਾਸੇ ਜਦੋਂ ਸਾਡੀ ਟੀਮ ਵੱਲੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਕਰਵਾਉਣ ਲਈ ਅਤੇ ਵਾਰ-ਵਾਰ ਆਉਣਾ ਪੈਂਦਾ ਹੈ। ਆਮ ਲੋਕਾਂ ਨੇ ਕਿਹਾ ਕਿ ਸੇਵਾ ਕੇਂਦਰ ਜੋ ਬੰਦ ਹੋ ਚੁੱਕੇ ਹਨ, ਉਹ ਚੱਲਣੇ ਚਾਹੀਦੇ ਇਸ ਨਾਲ ਨਾ ਸਿਰਫ ਆਮ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਸਗੋਂ ਆਮ ਲੋਕਾਂ ਦੇ ਕੰਮ ਵੀ ਆਸਾਨੀ ਦੇ ਨਾਲ ਹੋ ਸਕਣਗੇ। ਉਨ੍ਹਾਂ ਨੂੰ ਵਾਰ ਵਾਰ ਸੇਵਾ ਕੇਂਦਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।

ਇਹ ਵੀ ਪੜੋ:'ਆਪ' ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਸੀਐੱਮ ਮਾਨ ਕੀਤੀ ਮੁਲਾਕਾਤ

ABOUT THE AUTHOR

...view details