ਲੁਧਿਆਣਾ:ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ (school achievements depend on religious places)। ਬੀਤੇ ਦੋ ਸਾਲਾਂ ਦੇ ਅੰਦਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਰ ਰਿਕਾਰਡ ਤੋੜ ਵਧੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 10.38 ਫ਼ੀਸਦੀ ਦਾਖ਼ਲਾ ਦਰ ਸਰਕਾਰੀ ਸਕੂਲਾਂ ਵਿੱਚ ਵਧੀ ਹੈ।
ਇਸ ਦੌਰਾਨ ਵਿਦਿਆਰਥੀਆਂ ਦੀ ਗਿਣਤੀ 23.5 ਲੱਖ ਤੋਂ ਵਧ ਕੇ 25.9 ਲੱਖ ਤੱਕ ਪਹੁੰਚ ਚੁੱਕੀ ਹੈ। ਸਿੱਖਿਆ ਵਿਭਾਗ ਦੇ ਰਿਕਾਰਡ ਦੇ ਮੁਤਾਬਕ 1 ਲੱਖ 14 ਹਜ਼ਾਰ 773 ਨਵੇਂ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਵੀ 35 ਫ਼ੀਸਦੀ ਦੇ ਕਰੀਬ ਰਿਕਾਰਡ ਤੋੜ ਦਾਖਲਾ (record 35percent increase in admission) ਦਰ ਬੀਤੇ ਸਾਲ ਹੋਈ ਸੀ।
ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਦਰ ਲਗਪਗ ਹੁਣ ਬਰਾਬਰ ਹੋ ਚੁੱਕੀ ਹੈ ਇੰਨਾ ਹੀ ਨਹੀਂ ਵੱਡੀ ਤਦਾਦ ਵਿਚ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਵਿਦਿਆਰਥੀ ਰੁਖ ਕਰ ਰਹੇ ਹਨ (pvt students coming to govt schools)। ਲੁਧਿਆਣਾ ਦੇ ਵਿੱਚ ਵੀ ਪੰਜਾਬ ਦੇ ਅੰਦਰ ਬੀਤੇ ਸਾਲ ਪ੍ਰਾਇਮਰੀ ਵਿੱਚ ਸਭ ਤੋਂ ਵੱਧ ਅਤੇ ਸੈਕੰਡਰੀ ਵਿਚ ਦੂਜੇ ਨੰਬਰ ਤੇ ਸਭ ਤੋਂ ਵੱਧ ਸੂਬੇ ਭਰ ’ਚ ਦਾਖ਼ਲੇ ਹੋਏ ਸਨ।
ਧਾਰਮਿਕ ਥਾਵਾਂ ਦਾ ਸਹਾਰਾ:ਸਿੱਖਿਆ ਵਿਭਾਗ ਵੱਲੋਂ ਹੁਣ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਦੱਸਣ ਲਈ ਧਾਰਮਿਕ ਥਾਵਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸਕੂਲਾਂ ਦੇ ਨੇੜੇ ਤੇੜੇ ਬਣੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਪਾਠ ਤੋਂ ਬਾਅਦ ਅਨਾਊਂਸਮੈਂਟ ਕਰਵਾ ਕੇ ਬੱਚਿਆਂ ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਦੱਸੀਆਂ ਜਾਂਦੀਆਂ (telling achievements though announcement in gurudwaras) ਨੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਰਕਾਰੀ ਸਕੂਲਾਂ ਦੇ ਵਿਚ ਦਾਖ਼ਲਾ ਲੈਣ ਇੰਨਾ ਹੀ ਨਹੀਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਕੂਲਾਂ ਵਿਚ ਮੁਫਤ ਸਿੱਖਿਆ ਮਿਲਦੀ ਹੈ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਕੋਈ ਫ਼ੀਸ ਨਹੀਂ ਇਸ ਤੋਂ ਇਲਾਵਾ ਬੱਚਿਆਂ ਦੀ ਵਰਦੀ ਬੱਚਿਆਂ ਦੀਆਂ ਕਿਤਾਬਾਂ ਇੱਥੋਂ ਤੱਕ ਕਿ ਪੌਸ਼ਟਿਕ ਖਾਣਾ ਮਿਡ ਡੇ ਮੀਲ ਸਕੀਮ ਦੇ ਤਹਿਤ ਵੀ ਮੁਫ਼ਤ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।
ਫੀਸਾਂ ਤੋਂ ਪ੍ਰੇਸ਼ਾਨ ਮਾਪੇ:ਬੀਤੇ ਦੋ ਸਾਲਾਂ ਦੇ ਵਿੱਚ ਕੋਰੋਨਾ ਮਹਾਂਮਾਰੀ ਨੇ ਸਰਕਾਰੀ ਸਕੂਲਾਂ ਵਿੱਚ ਨਿੱਜੀ ਸਕੂਲਾਂ ਦੇ ਮੁਕਾਬਲੇ ਦਾਖ਼ਲਾ ਦਰ ਵਿਚ ਰਿਕਾਰਡਤੋੜ ਵਾਧਾ ਕੀਤਾ ਹੈ। ਜਿਸ ਦਾ ਇੱਕ ਵੱਡਾ ਕਾਰਨ ਕੋਰੂਨਾ ਮਹਾਂਮਾਰੀ ਵੀ ਸੀ ਜਿਸ ਕਰਕੇ ਨਿੱਜੀ ਸਕੂਲਾਂ ਦੀਆਂ ਫੀਸਾਂ ਦੀ ਮਨਮਾਨੀਆਂ (inappropriate fees) ਨੂੰ ਲੈ ਕੇ ਦੁਖੀ ਹੋਏ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਹੈ। ਲੁਧਿਆਣਾ ਦੇ ਹੀ ਜੇਕਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦੋ ਸਾਲਾਂ ਦੇ ਅੰਦਰ ਹੀ ਸਕੂਲ ਅੰਦਰ ਤਿੰਨ ਗੁਣਾਂ ਵੱਧ ਵਿਦਿਆਰਥੀਆਂ ਦਾ ਦਾਖ਼ਲਾ ਹੋਇਆ ਹੈ।