ਲੁਧਿਆਣਾ: ਲੁਧਿਆਣਾ 'ਚ ਲੁੱਟ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਮਾਮਲਾ ਸਮਰਾਲਾ ’ਚ ਦੇਖਣ ਨੂੰ ਮਿਲਿਆ। ਜਿੱਥੇ ਪਿਸਤੌਲ ਦੀ ਨੋਕ 'ਤੇ ਕੀਟਨਾਸ਼ਕ ਕੰਪਨੀ ਦੇ ਸੇਲਜ਼ਮੈਨਾਂ ਤੋਂ 16 ਲੱਖ 94 ਹਜਾਰ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰਿਆ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਕੋਲੋ 3 ਲੱਖ 60 ਹਜ਼ਾਰ ਦੀ ਰਕਮ ਵੀ ਬਰਾਮਦ ਕੀਤੀ ਹੈ।
ਪਿਸਤੋਲ ਦੀ ਨੋਕ 'ਤੇ ਲੁੱਟ ਕਰਨ ਵਾਲਾ ਗਿਰੋਹ ਪੁਲਿਸ ਅੜਿੱਕੇ - ਐਸ.ਪੀ ਮਨਪ੍ਰੀਤ ਸਿੰਘ
ਸਮਰਾਲਾ ’ਚ ਪਿਸਤੋਲ ਦੀ ਨੋਕ 'ਤੇ ਕੀਟਨਾਸ਼ਕ ਕੰਪਨੀ ਦੇ ਸੇਲਜ਼ਮੈਨਾਂ ਤੋਂ 16 ਲੱਖ 94 ਹਜਾਰ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰਿਆ ਨੂੰ ਪੁਲਿਸ ਨੇ ਕਾਬੂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਖੰਨਾ ਦੇ ਐਸ.ਪੀ (ਡੀ) ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਜਤਿਨ ਸ਼ਰਮਾ ਵਾਸੀ ਏਕਤਾ ਕਾਲੋਨੀ ਰਾਜਪੁਰਾ ਨੇ ਆਪਣੇ ਰਿਸ਼ਤੇਦਾਰ ਵਿਜੈ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ 'ਤੇ ਦੋ ਹੋਰ ਸਾਥੀਆਂ ਸੰਦੀਪ ਸਿੰਘ ਦੀਪੂ ਅਤੇ ਸਤਪਾਲ ਸਿੰਘ ਵਾਸੀ ਰੂਦਰਪੁਰ (ਉਤਰਾਖੰਡ) ਨਾਲ ਮਿਲ ਕੇ ਸੈਂਟਰੋ ਕਾਰ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਕਾਰ 'ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਫੜੇ ਗਏ ਅਰੋਪਿਆ ਚੋਂ ਵਿਜੈ ਕੁਮਾਰ ਖਿਲਾਫ਼ ਪਹਿਲਾਂ ਵੀ ਉਤਰਾਖੰਡ 'ਚ ਮੁਕਦਮਾ ਦਰਜ ਹੈ। ਇਹਨਾਂ ਦੀ ਆਪਸੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਸੀ। ਜਿਸ ਤੋਂ ਬਾਅਦ ਇਹਨਾਂ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਇਹਨਾਂ ਦੀ ਪੰਜਾਬ ਵਿੱਚ ਪਹਿਲੀ ਵਾਰਦਾਤ ਸੀ। ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- ਸੁਰੱਖਿਆ ਪ੍ਰਬੰਧਾਂ ’ਤੇ ਸਵਾਲ: ਰਾਹ ਜਾਂਦੇ ਵਿਅਕਤੀ ’ਤੇ ਗੋਲੀਆਂ ਨਾਲ ਹਮਲਾ