ਲੁਧਿਆਣਾ: ਲੁਧਿਆਣਾ ਦੇ ਕਨਾਲ ਬਾਈਪਾਸ 'ਤੇ ਟਰੱਕ ਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਕ ਟਰੱਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਿਪਰ ਡਰਾਈਵਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੜਕ ਵਿੱਚ ਵੱਡਾ ਟੋਆ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ, ਉਨ੍ਹਾਂ ਕਿਹਾ ਕਿ ਇੱਥੇ ਨਿੱਤ ਦਿਨ ਹਾਦਸੇ ਹੁੰਦੇ ਨੇ, ਉਨ੍ਹਾਂ ਇਹ ਵੀ ਕਿਹਾ ਕਿ ਮੌਕੇ 'ਤੇ ਐਂਬੂਲੈਂਸ ਵੀ ਸਮੇਂ ਸਿਰ ਨਹੀਂ ਆਈ।
ਟਰੱਕ ਅਤੇ ਟਿੱਪਰ ਦੀ ਟੱਕਰ 'ਚ 1 ਵਿਅਕਤੀ ਦੀ ਮੌਤ - ਲੁਧਿਆਣਾ
ਟਰੱਕ ਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 1 ਵਿਅਕਤੀ ਹਸਪਤਾਲ 'ਚ ਜੇਰੇ ਇਲਾਜ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਉਕਤ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਇਹ ਹਾਦਸਾ ਸੜਕ' ਤੇ ਇਕ ਟੋਏ ਕਾਰਨ ਹੋਇਆ। ਰਾਹਗੀਰਾਂ ਨੇ ਦੱਸਿਆ ਕਿ ਟੋਏ ਤੋਂ ਬਚਣ ਲਈ ਟਰੱਕ ਨੇ ਦੂਜੇ ਟਿੱਪਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੌਕੇ ਤੇ ਸਮਾਂ ਰਹਿੰਦਿਆਂ ਐਂਬੂਲੈਂਸ ਆ ਜਾਂਦੀ ਤਾਂ ਸ਼ਾਇਦ ਮ੍ਰਿਤਕ ਦੀ ਜਾਨ ਵੀ ਬਚ ਸਕਦੀ ਸੀ, ਉਨ੍ਹਾਂ ਕਿਹਾ ਕਿ ਹਾਦਸੇ 'ਚ ਇੱਕ ਦੀ ਤਾਂ ਮੌਤ ਹੋ ਗਈ ਜਦੋਂ ਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ, ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐਸਐਚਓ ਮਧੂ ਬਾਲਾ ਨੇ ਕਿਹਾ ਕਿ ਦੋ ਟਰਕਾਂ ਦੀ ਆਪਸ ਵਿੱਚ ਟੱਕਰ ਹੋਈ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਨਾਲ ਪ੍ਰਸ਼ਾਸਨ ਦੀ ਪੋਲ ਵੀ ਸਾਹਮਣ ਆਈ ਹੈ। ਪ੍ਰਸ਼ਾਸਨ ਜਿੱਥੇ ਆਪਣੀਆਂ ਪੂਰੀਆਂ ਹੋਣ ਦੀਆਂ ਦੂਹਾਈਆਂ ਪਾਉਂਦਾ ਹੈ ਉੱਥੇ ਹੀ ਸੜਕ 'ਚ ਪਏ ਥਾਂ-ਥਾਂ 'ਤੇ ਟੋਏ ਪ੍ਰਸ਼ਾਸਨ ਦੀ ਕਹਿਣੀ ਅਤੇ ਕਰਨੀ 'ਚ ਅੰਤਰ ਵਿਖਾਉਂਦਾ ਹੈ।