ਲੁਧਿਆਣਾ:ਜਗਰਾਉਂ-ਲੁਧਿਆਣਾ ਰੋਡ 'ਤੇ ਥਾਂ 'ਤੇ ਸੜਕ ਟੁੱਟੀ ਹੋਈ ਤੇ ਇਸ 'ਚ ਵੱਡੇ-ਵੱਡੇ ਟੋਏ ਹਨ। ਜਗਰਾਉਂ-ਲੁਧਿਆਣਾ ਰੋਡ 'ਤੇ ਟੁੱਟੀ ਹੋਈ ਸੜਕ ਇੱਕ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਇਸ ਹਾਦਸੇ 1 ਦੀ ਮੌਤ ਤੇ 1 ਮਹਿਲਾ ਗੰਭੀਰ ਜ਼ਖਮੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸਨ। ਬੀਤੀ ਰਾਤ ਉਹ ਲੁਧਿਆਣਾ ਤੋਂ ਫਿਰੋਜ਼ਪੁਰ ਆਪਣੇ ਘਰ ਵਾਪਸ ਜਾ ਰਹੇ ਸੀ। ਗੱਡੀ ਵਿੱਚ ਕੁੱਲ 5 ਲੋਕ ਸਵਾਰ ਸਨ। ਜਗਰਾਉਂ-ਲੁਧਿਆਣਾ ਰੋਡ 'ਤੇ ਰਾਜਾ ਢਾਬੇ ਕੋਲ ਟੋਏ 'ਚ ਗੱਡੀ ਵੱਜਣ ਕਾਰਨ ਅਚਾਨਕ ਬੈਲੇਂਸ ਵਿਗੜ ਗਿਆ ਤੇ ਗੱਡੀ ਪਲਟ ਗਈ ਤੇ ਸੜਕ ਦੇ ਦੂਜੇ ਪਾਸੇ ਡਿੱਗ ਪਈ। ਉਨ੍ਹਾਂ ਹਾਦਸੇ 'ਚ ਗੱਡੀ ਚਾਲਕ ਮਾਈਕਲ ਦੀ ਮੌਤ ਹੋ ਜਦੋਂਕਿ ਉਨ੍ਹਾਂ ਦੀ ਰਿਸ਼ਤੇਦਾਰ ਮਹਿਲਾ ਗੰਭੀਰ ਜ਼ਖਮੀ ਹੋ ਗਈ। ਇਸ ਸੜਕ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।