ਪੰਜਾਬ

punjab

ETV Bharat / city

ਪਿੰਡ ਜਵੱਦੀ ਵਾਸੀ ਦਿਨ ਰਾਤ ਬਣਾ ਰਹੇ ਦਿੱਲੀ ਕਿਸਾਨ ਅੰਦੋਲਨ ਲਈ ਲੰਗਰ - ਲੰਗਰ ਦੀ ਸੇਵਾ

ਲੁਧਿਆਣਾ ਦੇ ਪਿੰਡ ਜਵੱਦੀ ਦੇ ਵਸਨੀਕ ਦਿਨ ਰਾਤ ਦਿੱਲੀ ਕਿਸਾਨ ਅੰਦੋਲਨ ਲਈ ਜਾਣ ਵਾਲੇ ਲੰਗਰ ਦੀ ਸੇਵਾ ਨਿਭਾ ਰਹੇ ਹਨ। ਸੇਵਾਦਾਰਾਂ ਮੁਤਾਬਕ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਲੰਗਰ ਛਕਣ 'ਚ ਕਾਫੀ ਮੁਸ਼ਕਿਲ ਆ ਰਹੀ ਸੀ ਅਤੇ ਦੂਰ ਦਾ ਸਫਰ ਹੋਣ ਕਰਕੇ ਰਾਹ ਵਿੱਚ ਕੋਈ ਲੰਗਰ ਨਹੀਂ ਸਨ।

ਪਿੰਡ ਜਵੱਦੀ ਵਾਸੀ ਦਿਨ ਰਾਤ ਬਣਾ ਰਹੇ ਦਿੱਲੀ ਕਿਸਾਨ ਅੰਦੋਲਨ ਲਈ ਜਾਣ ਵਾਲੇ ਲੰਗਰ
ਪਿੰਡ ਜਵੱਦੀ ਵਾਸੀ ਦਿਨ ਰਾਤ ਬਣਾ ਰਹੇ ਦਿੱਲੀ ਕਿਸਾਨ ਅੰਦੋਲਨ ਲਈ ਜਾਣ ਵਾਲੇ ਲੰਗਰ

By

Published : Jan 6, 2021, 12:11 PM IST

ਲੁਧਿਆਣਾ: ਪੰਜਾਬ ਤੋਂ ਵੱਡੀ ਤਾਦਾਦ ਵਿੱਚ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨਾਂ ਦੀ ਸੇਵਾ ਲਈ ਦਿੱਲੀ ਟਿਕਰੀ ਅਤੇ ਸਿੰਗੂ ਬਾਰਡਰ 'ਤੇ ਵੱਡੀ ਤਦਾਦ ਵਿੱਚ ਲੰਗਰ ਚੱਲ ਰਹੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਪਿੰਡ ਜਵੱਦੀ ਦੇ ਵਸਨੀਕਾਂ ਨੇ ਇਕਜੁੱਟ ਹੋ ਕੇ ਲੰਗਰ ਲਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਇਸੇ ਤਹਿਤ ਦਿਨ ਰਾਤ ਜਵੱਦੀ ਦੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਦੇ ਲੰਗਰ ਹਾਲ 'ਚ ਲੰਗਰ ਦੀ ਸੇਵਾ ਜਾਰੀ ਹੈ।

ਪਿੰਡ ਜਵੱਦੀ ਵਾਸੀ ਦਿਨ ਰਾਤ ਬਣਾ ਰਹੇ ਦਿੱਲੀ ਕਿਸਾਨ ਅੰਦੋਲਨ ਲਈ ਜਾਣ ਵਾਲੇ ਲੰਗਰ

ਅਟੂਟ ਲੰਗਰ ਦੀ ਸੇਵਾ

ਗੁਰਦੁਆਰਾ ਸਾਹਿਬ ਲੰਗਰ ਹਾਲ 'ਚ ਸੇਵਾਦਾਰਾਂ ਨੇ ਦੱਸਿਆ ਕਿ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਲੰਗਰ ਛਕਣ 'ਚ ਕਾਫੀ ਮੁਸ਼ਕਿਲ ਆ ਰਹੀ ਸੀ ਅਤੇ ਦੂਰ ਦਾ ਸਫਰ ਹੋਣ ਕਰਕੇ ਰਾਹ ਵਿੱਚ ਕੋਈ ਲੰਗਰ ਨਹੀਂ ਸਨ। ਇਸ ਕਰਕੇ ਉਨ੍ਹਾਂ ਦੋਰਾਹਾ ਨੇੜੇ ਲੰਗਰ ਵਿੱਚ ਯੋਗਦਾਨ ਪਾਉਣ ਦਾ ਫ਼ੈਸਲਾ ਲਿਆ। ਹੁਣ ਪਿੰਡ ਦੀਆਂ ਮਾਤਾਵਾਂ ਨੌਜਵਾਨ, ਬੱਚੇ ਅਤੇ ਬਜ਼ੁਰਗ ਇਕੱਠੇ ਹੋ ਕੇ ਸਵੇਰ ਤੋਂ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਤਿਆਰ ਕੀਤਾ ਲੰਗਰ ਦੋਰਾਹਾ ਪਹੁੰਚਾਇਆ ਜਾਂਦਾ ਹੈ। ਇਥੋਂ ਸਿੱਧਾ ਦਿੱਲੀ ਨੂੰ ਰਸਤਾ ਜਾਂਦਾ ਹੈ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੀ ਸੰਗਤ ਲਈ ਇਹ ਲੰਗਰ ਅਟੂਟ ਵਰਤਾਇਆ ਜਾਂਦਾ ਹੈ।

ਦਿਨ ਰਾਤ ਚੱਲਦੀ ਹੈ ਸੇਵਾ

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਇੱਥੇ ਦਿਨ ਰਾਤ ਲੰਗਰ ਦੀ ਸੇਵਾ ਚੱਲਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਰਸਦ ਵੀ ਪਿੰਡ ਦੇ ਲੋਕ ਹੀ ਲੈ ਕੇ ਆਉਂਦੇ ਹਨ। ਆਪਣੀ ਸ਼ਰਧਾ ਮੁਤਾਬਕ ਬੀਬੀਆਂ ਪ੍ਰਸ਼ਾਦੇ ਬਣਾਉਂਦੀਆਂ ਹਨ ਅਤੇ ਫਿਰ ਦਾਲ ਅਤੇ ਸਬਜ਼ੀ ਬਣਾਈ ਜਾਂਦੀ ਹੈ। ਜੋ ਕੌਮੀ ਸ਼ਾਹਰਾਹ ਤੇ ਪਹੁੰਚਾਈ ਜਾਂਦੀ ਹੈ ਅਤੇ ਟਰਾਲੀਆਂ ਭਰ ਕੇ ਜਾਣ ਵਾਲੇ ਕਿਸਾਨ ਇਹ ਲੰਗਰ ਛਕਦੇ ਹਨ ਅਤੇ ਦਿੱਲੀ ਨੂੰ ਵੀ ਨਾਲ ਲੈ ਜਾਂਦੇ ਹਨ।

ABOUT THE AUTHOR

...view details