ਪੰਜਾਬ

punjab

ETV Bharat / city

ਕੈਪਟਨ ਸੰਧੂ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਮਜੀਠੀਆ ਨੂੰ ਦਿੱਤਾ ਕਰਾਰਾ ਜਵਾਬ - ravneet biitu on majithia

ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਇਸ ਮੌਕੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਸੰਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੈ। ਸਨਦੀਪ ਸੰਧੂ ਇਲਾਕੇ 'ਚ ਕੰਮ ਕਰਵਾਉਣ ਦਾ ਦਮ ਰਖਦਾ ਹੈ।

ਫ਼ੋਟੋ।

By

Published : Oct 9, 2019, 9:47 AM IST

ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਗੱਲ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਸੰਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੈ। ਬਿੱਟੂ ਨੇ ਕਿਹਾ ਕਿ ਸੰਦੀਪ ਸੰਧੂ ਇਲਾਕੇ 'ਚ ਕੰਮ ਕਰਵਾਉਣ ਦਾ ਦਮ ਰੱਖਦਾ ਹੈ।

ਵੀਡੀਓ

ਬੀਤੇ ਦਿਨ ਅਕਾਲੀ ਦਲ ਵੱਲੋਂ ਐਸਐਚਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ। ਇਸ 'ਤੇ ਬਿੱਟੂ ਨੇ ਕਿਹਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਐਸਐਚਓ ਪ੍ਰੇਮ ਸਿੰਘ ਮਜੀਠੀਆ ਦਾ ਚਹੇਤਾ ਸੀ। ਮਜੀਠੀਆ ਹੀ ਪ੍ਰੇਮ ਸਿੰਘ ਨੂੰ ਦਾਖੇ ਲੈ ਕੇ ਆਇਆ ਸੀ, ਹੁਣ ਅਜਿਹਾ ਕੀ ਹੋਇਆ ਕਿ ਉਨ੍ਹਾਂ ਦਾ ਸਾਰਾ ਪ੍ਰੇਮ ਹੀ ਖ਼ਤਮ ਹੋ ਗਿਆ।

ਇਸ ਮੌਕੇ ਰਵਨੀਤ ਬਿੱਟੂ ਨੇ ਮਜੀਠੀਆ ਵੱਲੋਂ ਰਾਜੋਆਣਾ ਨੂੰ ਸਾਹਿਬ ਕਹੇ ਜਾਣ 'ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਸਾਹਿਬ ਕਹਿਣਾ ਕਿੱਥੋਂ ਤੱਕ ਜਾਇਜ਼ ਹੈ। ਉਨ੍ਹਾਂ ਵਿਰਸਾ ਸਿੰਘ ਵਲਟੋਹਾ 'ਤੇ ਵੀ ਭਗੌੜਾ ਹੋਣ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਵਿਰਸਾ ਸਿੰਘ ਖੁਦ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹੱਥ ਖੜ੍ਹੇ ਕਰ ਕੇ ਬਾਹਰ ਆ ਗਿਆ ਸੀ।

ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਜ਼ 'ਤੇ ਕੈਪਟਨ ਵੀ ਜਲਦ ਨਸ਼ੇ ਦੇ ਵੱਡੇ ਮਗਰਮੱਛਾਂ 'ਤੇ ਸਰਜੀਕਲ ਸਟ੍ਰਾਈਕ ਕਰਨਗੇ। ਉਨ੍ਹਾਂ ਕਿਹਾ ਕਿ ਜੋ ਹੇਠਾਂ ਨਸ਼ੇ ਵੇਚ ਰਹੇ ਸਨ ਉਨ੍ਹਾਂ ਨੂੰ ਪਹਿਲਾਂ ਹੀ ਜੇਲ੍ਹਾਂ 'ਚ ਡੱਕ ਦਿੱਤਾ ਗਿਆ ਹੈ ਅਤੇ ਹੁਣ ਵੱਡੇ ਕਾਰੋਬਾਰੀਆਂ ਦੀ ਵਾਰੀ ਹੈ।

ABOUT THE AUTHOR

...view details