ਪੰਜਾਬ

punjab

ETV Bharat / city

ਸਪੈਸ਼ਲ ਓਲੰਪਿਕ ਵਿੱਚ 2 ਗੋਲਡ ਮੈਡਲ ਜਿੱਤਣ ਵਾਲਾ ਰਾਜਵੀਰ ਹਾਰਿਆ ਜ਼ਿੰਦਗੀ ਦੀ ਜੰਗ - lost the battle of life

ਸਪੈਸ਼ਲ ਓਲੰਪਿਕ 'ਚ ਸਾਈਕਲਿੰਗ ਕਰ 2 ਗੋਲਡ ਮੈਡਲ ਜਿੱਤਣ ਵਾਲੇ ਰਾਜਵੀਰ ਨੇ ਵੀਰਵਾਰ ਨੂੰ ਆਪਣਾ ਦਮ ਤੋੜ ਦਿੱਤਾ। ਮੁੱਖ ਮੰਤਰੀ ਪੰਜਾਬ ਕੋਲੋਂ ਮਦਦ ਦੀ ਮੰਗ ਵੀ ਕੀਤੀ ਗਈ ਸੀ ਪਰ ਸਰਕਾਰ ਨੇ ਰਾਜਵੀਰ ਦੀ ਕੋਈ ਮਦਦ ਨਹੀਂ ਕੀਤੀ ਅਤੇ ਬਿਮਾਰੀ ਦੇ ਨਾਲ ਜੂਝ ਅਖਿਰਕਰ ਰਾਜਵੀਰ ਮੌਤ ਦੇ ਮੂੰਹ 'ਚ ਚੱਲਾ ਗਿਆ।

ਸਪੈਸ਼ਲ ਓਲੰਪਿਕ ਵਿਚ 2 ਗੋਲਡ ਮੈਡਲ ਜਿੱਤਣ ਵਾਲਾ ਰਾਜਵੀਰ ਹਾਰਿਆ ਜ਼ਿੰਦਗੀ ਦੀ ਜੰਗ
ਸਪੈਸ਼ਲ ਓਲੰਪਿਕ ਵਿਚ 2 ਗੋਲਡ ਮੈਡਲ ਜਿੱਤਣ ਵਾਲਾ ਰਾਜਵੀਰ ਹਾਰਿਆ ਜ਼ਿੰਦਗੀ ਦੀ ਜੰਗ

By

Published : Jan 15, 2021, 5:20 PM IST

ਲੁਧਿਆਣਾ: ਸਪੈਸ਼ਲ ਓਲੰਪਿਕ 'ਚ ਸਾਈਕਲਿੰਗ ਕਰ 2 ਗੋਲਡ ਮੈਡਲ ਜਿੱਤਣ ਵਾਲੇ ਰਾਜਵੀਰ ਨੇ ਵੀਰਵਾਰ ਨੂੰ ਆਪਣਾ ਦਮ ਤੋੜ ਦਿੱਤਾ। ਮੁੱਖ ਮੰਤਰੀ ਪੰਜਾਬ ਕੋਲੋਂ ਮਦਦ ਦੀ ਮੰਗ ਵੀ ਕੀਤੀ ਗਈ ਸੀ ਪਰ ਸਰਕਾਰ ਨੇ ਰਾਜਵੀਰ ਦੀ ਕੋਈ ਮਦਦ ਨਹੀਂ ਕੀਤੀ ਅਤੇ ਬਿਮਾਰੀ ਦੇ ਨਾਲ ਜੂਝ ਅਖਿਰਕਰ ਰਾਜਵੀਰ ਆਖਿਰਕਾਰ ਮੌਤ ਦੇ ਮੂੰਹ ਚੱਲਾ ਗਿਆ। ਰਾਜਵੀਰ ਦੀ ਮੌਤ ਤੋਂ ਬਾਅਦ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਮੁੱਖ ਮੰਤਰੀ ਨੂੰ ਟਵਿੱਟਰ ਉੱਤੇ ਰਾਜਵੀਰ ਦੀ ਮੌਤ ਦੀ ਜਾਣਕਾਰੀ ਸਾਂਝੀ ਕਰਦਿਆਂ ਵੱਡੇ ਸਵਾਲ ਖੜੇ ਕੀਤੇ।

ਸਪੈਸ਼ਲ ਓਲੰਪਿਕ ਵਿਚ 2 ਗੋਲਡ ਮੈਡਲ ਜਿੱਤਣ ਵਾਲਾ ਰਾਜਵੀਰ ਹਾਰਿਆ ਜ਼ਿੰਦਗੀ ਦੀ ਜੰਗ

ਸਰਕਾਰ ਨੇ ਅਣਸੁਣੀ ਕੀਤੀ ਮਦਦ ਦੀ ਅਪੀਲ

  • ਸਥਾਨਕ ਪਿੰਡ ਸਿਆੜ ਦਾ ਰਹਿਣ ਵਾਲਾ 21 ਨੌਜਵਾਨ ਰਾਜਵੀਰ ਅਖਿਰਕਾਰ ਮੌਤ ਦੇ ਮੂੰਹ ਚੱਲਾ ਗਿਆ ਹੈ। ਲਗਾਤਾਰ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕਰਨ ਦੇ ਬਾਵਜੂਦ ਜਦੋਂ ਕੋਈ ਮਦਦ ਨਹੀਂ ਹੋਈ ਤਾਂ ਬਿਮਾਰੀ ਦੇ ਕਾਰਨ ਉਸਦੀ ਬੀਤੇ ਦਿਨੀਂ ਮੌਤ ਹੋ ਗਈ।
  • ਰਾਜਵੀਰ ਨੇ ਸਪੈਸ਼ਲ ਓਲੰਪਿਕ ਦੇ ਵਿੱਚ ਸਾਈਕਲਿੰਗ ਕਰਕੇ ਦੇਸ਼ ਦੇ ਨਾਂ 2 ਗੋਲਡ ਮੈਡਲ ਕੀਤੇ ਸਨ ਪਰ ਪ੍ਰੈਕਟਿਸ ਦੇ ਦੌਰਾਨ ਉਸ ਦੇ ਸਿਰ ਵਿੱਚ ਸੱਟ ਵੱਜਣ ਕਰਕੇ ਉਹ ਕਾਫੀ ਬਿਮਾਰ ਚੱਲ ਰਿਹਾ ਸੀ ਅਤੇ ਪਰਿਵਾਰ ਲਗਾਤਾਰ ਇਲਾਜ਼ ਲਈ ਸਰਕਾਰ ਕੋਲ ਮਦਦ ਦੀ ਅਪੀਲ ਕਰ ਰਿਹਾ ਸੀ ਪਰ ਮਦਦ ਨਾ ਮਿਲਣ ਕਰਕੇ ਆਖਿਰਕਾਰ ਉਸ ਦੀ ਮੌਤ ਹੋ ਗਈ।

    ਭੱਖਦੀ ਜਾ ਰਹੀ ਸਿਆਸਤ
  • ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਰਾਜਵੀਰ ਨੂੰ ਲੈ ਕੇ ਟਵੀਟ ਵੀ ਕੀਤਾ ਸੀ ਪਰ ਉਸ ਦੀ ਮਦਦ ਲਈ ਪੰਜਾਬ ਸਰਕਾਰ ਨਾਕਾਮ ਰਹੀ ਜਿਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਉਸ ਦੀ ਮੌਤ ਸਬੰਧੀ ਦੱਸਿਆ ਹੈ। ਰਾਜਵੀਰ ਬੇਹੱਦ ਹੀ ਗਰੀਬ ਪਰਿਵਾਰ ਤੋਂ ਸਬੰਧਤ ਸੀ, ਉਸ ਦੇ ਪਿਤਾ ਬਲਬੀਰ ਸਿੰਘ ਮਜ਼ਦੂਰੀ ਕਰਦੇ ਹਨ।
  • ਬੀਤੇ ਸਾਲ ਉਸ ਦੇ ਦਿਮਾਗ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ। ਰਾਜਬੀਰ ਨੂੰ 5ਵੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਸਾਈਕਲਿੰਗ ਦੀ ਕੋਚਿੰਗ ਕਰਵਾਈ ਗਈ ਸੀ ਜਿਸ ਦੌਰਾਨ ਉਸ ਨੇ ਦੇਸ਼ ਲਈ ਮੈਡਲ ਜਿੱਤੇ, 18 ਦਸੰਬਰ ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਉਸ ਨੂੰ ਲੁਧਿਆਣਾ ਦੇ ਦੀਪਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ, ਜ਼ਿਕਰੇ-ਖਾਸ ਹੈ ਕੇ 2015 ਅਮਰੀਕਾ ਵਿੱਚ ਹੋਈਆਂ ਸਪੈਸ਼ਲ ਓਲੰਪਿਕ ਦੌਰਾਨ ਉਸਨੇ ਇਹ ਮੈਡਲ ਜਿੱਤੇ ਸਨ।

ABOUT THE AUTHOR

...view details