ਲੁਧਿਆਣਾ: ਸ਼ਨੀਵਾਰ ਨੂੰ ਸ਼ਹਿਰ 'ਚ ਪਏ ਮੀਂਹ ਨਾਲ ਮੌਸਮ ਵਧੀਆ ਹੋ ਗਿਆ ਹੈ। ਮੌਸਮ ਦਾ ਮਿਜ਼ਾਜ ਬਦਲਣ ਸਾਰ ਹੀ ਤਾਪਮਾਨ ਵਿਚ ਵੀ ਗਿਰਾਵਟ ਵੇਖਣ ਨੂੰ ਮਿਲੀ। ਦੁਪਹਿਰ ਬਾਅਦ ਤੇਜ਼ ਹਵਾਵਾਂ ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। । ਤੇਜ਼ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਇਸ ਨਾਲ ਕਿਸਾਨਾ ਦੇ ਚਿਹਰੇ ਵੀ ਖਿੜ੍ਹ ਗਏ। ਕਿਸਾਨਾਂ ਨੂੰ ਝੋਨਾਂ ਲਾਉਂਣ ਲਈ ਭਰਪੂਰ ਪਾਣੀ ਮਿਲ ਗਿਆ। ਪੰਜਾਬ 'ਚ ਲਗਾਤਾਰ ਪਾਣੀ ਦੀ ਗਿਰਾਵਟ ਕਾਰਨ ਇਹ ਮੀਂਹ ਕਿਸਾਨਾ ਲਈ ਬੇਹਦ ਲਾਹੇਵੰਦ ਸਾਬਿਤ ਹੋਵੇਗਾ।
ਲੁਧਿਆਣਾ 'ਚ ਕਈ ਥਾਵਾਂ 'ਤੇ ਲਗਭਗ ਇੱਕ ਘੰਟਾ ਲਗਾਤਾਰ ਮੀਂਹ ਪੈਂਦਾ ਰਿਹਾ। ਜ਼ਿਕਰਯੋਗ ਹੈ ਕਿ ਪੂਰੇ ਉੱਤਰ ਭਾਰਤ 'ਚ ਜੁਲਾਈ ਦੇ ਮਹੀਨੇ 'ਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਨਾਲ ਤਾਪਮਾਨ 'ਚ ਵਾਧਾ ਵੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾ ਹੀ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਪੈਣ ਦੀ ਆਸ ਜਤਾਈ ਸੀ। ਮੌਸਮ ਵਿਭਾਗ ਮੁਤਾਬਕ 25 ਤੋਂ 27 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਫੇਰ ਤੋਂ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜੋ- ਭਾਰੀ ਮੀਂਹ ਨਾਲ ਸੜਕਾਂ ਬਣੀਆਂ ਤਲਾਬ