ਪੰਜਾਬ

punjab

ਕੋਰੋਨਾ ਦੀ ਮਾਰ, ਲੁਧਿਆਣਾ ਦੇ ਹੋਟਲ ਬੰਦ ਹੋਣ ਕਿਨਾਰੇ

By

Published : Aug 6, 2020, 3:51 AM IST

ਲੁਧਿਆਣਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਹੋਟਲ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਉਂਦੇ ਇੱਕ ਮਹੀਨੇ ਤੱਕ ਜੇਕਰ ਇਨ੍ਹਾਂ ਦੀ ਸਰਕਾਰ ਨੇ ਬਾਂਹ ਨਾ ਫੜੀ ਤਾਂ ਇਹ ਬੰਦ ਹੋ ਜਾਣਗੇ।

ਕੋਰੋਨਾ ਦੀ ਮਾਰ, ਲੁਧਿਆਣਾ ਦੇ ਹੋਟਲ ਬੰਦ ਹੋਣ ਕਿਨਾਰੇ
ਕੋਰੋਨਾ ਦੀ ਮਾਰ, ਲੁਧਿਆਣਾ ਦੇ ਹੋਟਲ ਬੰਦ ਹੋਣ ਕਿਨਾਰੇ

ਲੁਧਿਆਣਾ: ਸ਼ਹਿਰ ਦੇ ਹੋਟਲ ਕਾਰੋਬਾਰੀ ਇਨ੍ਹੀਂ ਦਿਨੀਂ ਘਾਟੇ ਦੀ ਮਾਰ ਝੱਲ ਰਹੇ ਹਨ। ਹੋਟਲ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹੋਟਲਾਂ ਦੇ ਵਿੱਚ ਇਕਾਂਤਵਾਸ ਕੇਂਦਰ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ। ਲੁਧਿਆਣਾ ਦੇ 35 ਹੋਟਲਾਂ ਦੇ ਵਿੱਚ ਇਕਾਂਤਵਾਸ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਸਿਰਫ਼ 2 ਵਿੱਚ ਹੀ ਇਹ ਬਣ ਸਕੇ ਹਨ। ਹੋਟਲ ਕਾਰੋਬਾਰੀਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਆਉਂਦੇ ਦਿਨਾਂ 'ਚ ਹੋਟਲਾਂ ਨੂੰ ਢਿੱਲ ਨਹੀਂ ਦਿੱਤੀ ਗਈ ਤਾਂ ਹੋਟਲ ਬੰਦ ਹੋ ਜਾਣਗੇ ਅਤੇ ਇਸ ਦਾ ਪੰਜਾਬ ਸੈਰ ਸਪਾਟਾ ਵਿਭਾਗ ਨੂੰ ਨੁਕਸਾਨ ਹੋਵੇਗਾ।

ਕੋਰੋਨਾ ਦੀ ਮਾਰ, ਲੁਧਿਆਣਾ ਦੇ ਹੋਟਲ ਬੰਦ ਹੋਣ ਕਿਨਾਰੇ

ਲੁਧਿਆਣਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸਿਰਫ ਦੋ ਹੋਟਲਾਂ ਵਿੱਚ ਹੀ ਇਕਾਂਤਵਾਸ ਸੈਂਟਰ ਚੱਲ ਰਹੇ ਹਨ ਅਤੇ ਜਿੱਥੇ ਲੋਕ ਨਾ ਮਾਤਰ ਹੀ ਹਨ। ਉਨ੍ਹਾਂ ਕਿਹਾ ਕਿ ਕੰਮ ਪੂਰੀ ਤਰ੍ਹਾਂ ਠੱਪ ਹੈ। ਹੋਟਲ ਚੱਲ ਨਹੀਂ ਰਹੇ। ਸਰਕਾਰ ਨੇ ਛੋਟੇ ਪ੍ਰੋਗਰਾਮ 30 ਵਿਅਕਤੀਆਂ ਦੇ ਵਿੱਚ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਹੋਟਲ ਕਾਰੋਬਾਰ ਡੁੱਬ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਆਉਂਦੇ ਦਿਨਾਂ 'ਚ ਹੋਟਲ ਬੰਦ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਉਨ੍ਹਾਂ ਨੂੰ ਭਰੋਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਹਰ ਖੇਤਰ ਦੇ ਵਿੱਚ ਢਿੱਲ ਦੇ ਰਹੀ ਹੈ। ਬੱਸਾਂ ਵਿੱਚ ਤਾਂ 50 ਤੋਂ ਵੱਧ ਸਵਾਰੀਆਂ ਬੈਠਣ ਦੀ ਤਜਵੀਜ਼ ਹੈ ਪਰ ਹੋਟਲਾਂ ਦੇ ਵਿੱਚ 30 ਲੋਕਾਂ ਦਾ ਇਕੱਠ 'ਤੇ ਵੀ ਸਰਕਾਰ ਨੂੰ ਪ੍ਰੇਸ਼ਾਨੀ ਹੋ ਰਹੀ ਹੈ

ABOUT THE AUTHOR

...view details