ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (SAD) ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh badal) ਲਗਾਤਾਰ ਲੁਧਿਆਣਾ (Ludhiana) ਵਿੱਚ ਇੱਕ ਤੋਂ ਬਾਅਦ ਦੌਰੇ ਕਰਕੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਇੱਕ ਰੋਡ ਸ਼ੋਅ (Road Show)ਵੀ ਕੱਢਿਆ ਗਿਆ। ਜਿਥੇ ਆਪਣੇ ਹੱਕ 'ਚ ਭੁਗਤਣ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ। ਉਥੇ ਹੀ ਪੱਤਰਕਾਰਾਂ (Reporters) ਨਾਲ ਮੁਖ਼ਾਤਿਬ ਹੁੰਦਿਆਂ ਬੀ.ਐੱਸ.ਐੱਫ. ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਵਿਚ ਅਜੇ ਸ਼ਕਤੀ ਨਹੀਂ ਹੈ ਪਰ ਸਰਕਾਰ ਆਉਂਦਿਆਂ ਹੀ ਉਹ ਬੀ.ਐੱਸ.ਐੱਫ. (BSF) ਦੇ ਅਧਿਕਾਰ ਖੇਤਰ ਨੂੰ ਘੱਟ ਕਰ ਦੇਣਗੇ। ਸੁਖਬੀਰ ਬਾਦਲ (Sukhbir Badal) ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਇਸ ਸਬੰਧੀ ਕੇਂਦਰ ਨੂੰ ਚਿੱਠੀ ਲਿਖ ਰਹੇ ਹਨ ਅਤੇ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਜਾਵੇਗਾ।
ਕਾਂਗਰਸ ਦੇ ਇਨਵੈਸਟ ਪੰਜਾਬ ਨੂੰ ਸੁਖਬੀਰ ਬਾਦਲ ਨੇ ਦੱਸਿਆ ਡਰਾਮੇਬਾਜ਼ੀ
ਇਸ ਦੌਰਾਨ ਜਦੋਂ ਸੁਖਬੀਰ ਬਾਦਲ ਨੂੰ ਡੀ.ਏ.ਪੀ. ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੀ ਨਹੀਂ ਹੈ, ਜੋ ਕਿਸਾਨਾਂ ਲਈ ਖਾਦ ਦਾ ਪ੍ਰਬੰਧ ਕਰ ਕੇ ਦੇਵੇ। ਉਨ੍ਹਾਂ ਕਾਂਗਰਸ ਦੇ ਅਗਲੇ ਹਫਤੇ ਆਉਣ ਜਾ ਰਹੇ ਇਨਵੈਸਟ ਪੰਜਾਬ (Invest Punjab) ਨੂੰ ਲੈ ਕੇ ਵੀ ਕਿਹਾ ਕਿ ਉਹ ਸਭ ਡਰਾਮੇਬਾਜ਼ੀ ਹੈ। ਸਰਕਾਰ ਸਿਰਫ ਇਕ ਡਰਾਮਾ ਰਚ ਕੇ ਕੁੱਝ ਵਪਾਰੀਆਂ 'ਤੇ ਦਬਾਅ ਬਣਾ ਕੇ ਇਨਵੈਸਟਮੈਂਟ ਦੇ ਐਲਾਨ ਕਰਵਾ ਦੇਵੇਗੀ ਅਤੇ ਫਿਰ ਆਪਣੀ ਪਿੱਠ ਥਾਪੜੇਗੀ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਹੁਣ ਕਹਿ ਰਹੇ ਨੇ ਕਿ ਖ਼ਜ਼ਾਨਾ ਖਾਲੀ ਨਹੀਂ ਹੈ।