ਪੰਜਾਬ

punjab

ETV Bharat / city

ਪੰਜਾਬ ਸਰਕਾਰ ਨੇ ਰੱਦ ਕੀਤਾ ਵਿਸਾਖੀ ਬੰਪਰ, ਖਰੀਦਦਾਰ ਤੇ ਵੇਚਣ ਵਾਲਿਆਂ ਨੂੰ ਵੱਡਾ ਨੁਕਸਾਨ - ਵਿਸਾਖੀ ਬੰਪਰ

ਲੌਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਵਿਸਾਖੀ ਬੰਪਰ ਨੂੰ ਰੱਦ ਕਰ ਦਿੱਤਾ ਹੈ। ਹੁਣ ਲਾਟਰੀ ਖ਼ਰੀਦਣ ਵਾਲਿਆਂ ਅਤੇ ਵੇਚਣ ਵਾਲਿਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਪੰਜਾਬ ਸਰਕਾਰ ਨੇ ਰੱਦ ਕੀਤਾ ਵਿਸਾਖੀ ਬੰਪਰ
ਪੰਜਾਬ ਸਰਕਾਰ ਨੇ ਰੱਦ ਕੀਤਾ ਵਿਸਾਖੀ ਬੰਪਰ

By

Published : Jul 5, 2020, 1:39 PM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੀ ਕਿਸਮਤ ਅਜਮਾਉਣ ਲਈ ਇੱਕ ਮੌਕਾ ਦਿੱਤਾ ਜਾਂਦਾ ਹੈ, ਜਿਸ ਨਾਲ ਕਈ ਲੋਕਾਂ ਦੀ ਕਿਸਮਤ ਵੀ ਬਦਲਦੀ ਹੈ। ਇਸ ਵਾਰ ਲੌਕਡਾਊਨ ਦੇ ਚੱਲਦਿਆਂ ਸਰਕਾਰ ਵੱਲੋਂ ਵਿਸਾਖੀ ਬੰਪਰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵੱਡੀ ਤਦਾਦ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਇਹ ਲਾਟਰੀ ਖਰੀਦੀ ਗਈ ਸੀ ਪਰ ਹੁਣ ਲਾਟਰੀ ਖ਼ਰੀਦਣ ਵਾਲਿਆਂ ਅਤੇ ਵੇਚਣ ਵਾਲਿਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਸਰਕਾਰ ਵੱਲੋਂ ਹੁਣ ਵਿਸਾਖੀ ਬੰਪਰ ਰੱਦ ਕਰਕੇ ਰੱਖੜੀ ਬੰਪਰ ਲਿਆਇਆ ਗਿਆ ਹੈ। ਇਸ 'ਚ ਇਨਾਮ ਦੀ ਕੀਮਤ ਘਟਾ ਕੇ ਡੇਢ ਕਰੋੜ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ ਰੱਦ ਕੀਤਾ ਵਿਸਾਖੀ ਬੰਪਰ

ਵਿਸਾਖੀ ਬੰਪਰ ਰੱਦ ਹੋਣ ਨਾਲ ਜਿੱਥੇ ਲਾਟਰੀ ਖਰੀਦਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਲਾਟਰੀ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਆਪਣੀਆਂ ਟਿਕਟਾਂ ਵਾਪਸ ਕਰਨ ਲਈ ਆ ਰਹੇ ਹਨ। ਇਨ੍ਹਾਂ ਨੂੰ ਪੈਸੇ ਦੇਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਲੋਕ ਵਿਸਾਖੀ ਬੰਪਰ ਵਾਪਸ ਕਰਕੇ ਰੱਖੜੀ ਬੰਪਰ ਦੀ ਮੰਗ ਕਰ ਰਹੇ ਹਨ ਅਤੇ ਹੁਣ ਲੋਕਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਟਿਕਟ ਢਾਈ ਕਰੋੜ ਦੇ ਇਨਾਮ ਲਈ ਪਾਈ ਗਈ ਸੀ ਪਰ ਹੁਣ ਸਰਕਾਰ ਨੇ ਇਨਾਮ ਦੀ ਕੀਮਤ ਘੱਟ ਕਰਕੇ ਡੇਢ ਕਰੋੜ ਕਰ ਦਿੱਤੀ ਹੈ। ਲਾਟਰੀ ਵੇਚਣ ਵਾਲਿਆਂ ਨੇ ਕਿਹਾ ਕਿ ਕੰਮਕਾਰ ਉਨ੍ਹਾਂ ਦਾ ਪਹਿਲਾਂ ਹੀ ਪੂਰੀ ਤਰ੍ਹਾਂ ਠੱਪ ਹੈ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਹੋਰ ਨੁਕਸਾਨ ਹੋ ਰਿਹਾ ਹੈ।

ABOUT THE AUTHOR

...view details