ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਬੀਤੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ (Union Minister of Agriculture) ਨਰੇਂਦਰ ਤੋਮਰ ਵੱਲੋਂ ਕਿਸਾਨਾਂ ਦੇ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿੰਦਿਆਂ ਕਰਦਿਆਂ ਕਿਹਾ ਕਿ ਜਦੋਂ ਮੁਰਦਾ ਬੋਲਦਾ ਹੈ ਉਦੋਂ ਕਫਨ ਹੀ ਪਾੜਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਕਿਸਾਨ ਅੰਦੋਲਨ ਨਹੀਂ ਸਗੋਂ ਵੱਡੇ-ਵੱਡੇ ਸਮਾਜ ਸੇਵੀ ਧਾਰਮਿਕ ਆਗੂ ਵੀ ਇਸ ਨੂੰ ਆਪਣਾ ਸਮਰਥਨ ਦੇ ਰਹੇ ਹਨ ਇਸ ਕਰਕੇ ਕਾਲੇ ਕਾਨੂੰਨ ਰੱਦ ਹੋ ਕੇ ਹਟਣਗੇ ਅਤੇ ਜੇਕਰ ਇਹ ਲਾਗੂ ਹੋਏ ਤਾਂ ਆਉਣ ਵਾਲੇ 2-4 ਸਾਲਾਂ ਬਾਅਦ ਇਹ ਜਨ ਅੰਦੋਲਨ ਬਣ ਜਾਵੇਗਾ, ਕਿਉਂਕਿ ਇਸ ਦਾ ਅਸਰ ਹਰ ਅੰਨ੍ਹ ਖਾਣ ਵਾਲੇ ’ਤੇ ਪਵੇਗਾ।
ਇਹ ਵੀ ਪੜੋ: Social Distance:ਸਬਜ਼ੀ ਮੰਡੀ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ
ਇਸ ਦੌਰਾਨ ਉਨ੍ਹਾਂ ਬੀਤੇ ਦਿਨ ਡੀਐਸਪੀ ਹਰਜਿੰਦਰ ਸਿੰਘ ਦੀ ਹੋਈ ਮੌਤ ਤੇ ਵੀ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਹੈ ਕਿ ਇੱਕ ਡੀਐੱਸਪੀ ਆਪਣੇ ਇਲਾਜ ਲਈ ਸਰਕਾਰ ਦੀਆਂ ਮਿੰਨਤਾਂ ਕਰਦਾ ਰਿਹਾ, ਪਰ ਸਰਕਾਰ ਨੇ ਉਸ ਦੇ ਇਲਾਜ ਵਿੱਚ ਹੀ ਇੰਨੀ ਦੇਰੀ ਕਰ ਦਿੱਤੀ ਕਿ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।